ਹਰੀਕੇ ਤੋਂ ਭਿੱਖੀਵਿੰਡ ਪੱਟੀ ਮੋੜ ਦੇ ਨਜ਼ਦੀਕ ਨਵਾਂ ਬਣਿਆ ਪੁਲ ਦੇ ਰਿਹੈ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ - Controversy over road construction
ਤਰਨਤਾਰਨ: ਭਾਰਤੀ ਕਿਸਾਨ ਯੂਨੀਅਨ (Bharati kisan Union) ਦੇ ਜ਼ਿਲ੍ਹਾ ਤਰਨਤਾਰਨ ਦੇ ਪ੍ਰਧਾਨ ਪਰਮਜੀਤ ਸਿੰਘ ਨੇ ਆਪਣੇ ਸਾਥੀਆਂ ਸਮੇਤ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ (Slogans against the Punjab government) ਕੀਤੀ ਇਸ ਮੌਕੇ ਜਾਣਕਾਰੀ ਦਿੰਦੇ ਉਨ੍ਹਾਂ ਦੱਸਿਆ ਕਿ ਜਿਹੜਾ ਹਰੀਕੇ ਭਿੱਖੀਵਿੰਡ ਤੋਂ ਪੱਟੀ ਮੋੜ ਨੂੰ ਜਾਣ ਵਾਲੇ ਰਸਤੇ ‘ਤੇ ਨਵਾਂ ਪੁਲ ਉਸਾਰਿਆ ਗਿਆ ਹੈ, ਉਹ ਪੋਲ ਦੇ ਥਲੜੇ ਹਿੱਸੇ ‘ਚ ਪਿੰਡਾਂ ਨੂੰ ਜਾਣ ਵਾਲਾ ਰਸਤੇ ਨੂੰ ਬੰਦ ਕੀਤਾ ਜਾ ਰਿਹਾ ਹੈ। ਜਿਸ ਦਾ ਉਹ ਵਿਰੋਧ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਜੇਕਰ ਉਹ ਰਸਤਾ ਬੰਦ ਹੁੰਦਾ ਹੈ ਤਾਂ ਉਨ੍ਹਾਂ ਨੂੰ ਨਾਜਾਇਜ਼ ਹੀ 2 ਕਿੱਲੋਂ ਮੀਟਰ ਦੂਰ ਨੂੰ ਘੁੰਮ ਕੇ ਆਉਣਾ ਪਏਗਾ। ਉਨ੍ਹਾਂ ਕਿਹਾ ਕਿ ਜੇ ਸਰਕਾਰ (government) ਨੇ ਉਨ੍ਹਾਂ ਦੀ ਮੰਗ ਨਾ ਮੰਨ੍ਹੀ ਤਾਂ ਉਹ ਇਸ ਦੇ ਖ਼ਿਲਾਫ਼ ਧਰਨਾ ਦੇਣਗੇ।