ਆਂਗਨਵਾੜੀ ਯੂਨੀਅਨ ਦੀ ਪ੍ਰਧਾਨ ਦਾ ਕਾਤਲ ਹੋਇਆ ਗ੍ਰਿਫ਼ਤਾਰ - ਆਂਗਨਵਾੜੀ ਯੂਨੀਅਨ ਦੀ ਪ੍ਰਧਾਨ ਦੇ ਕਾਤਲ ਗ੍ਰਿਫਤਾਰ
ਅੰਮ੍ਰਿਤਸਰ: ਅੰਮ੍ਰਿਤਸਰ ਪਿਛਲੇ ਦਿਨ੍ਹੀਂ ਥਾਣਾ ਲੋਪੋਕੇ ਅਧੀਨ ਆਉਂਦੇ ਪਿੰਡ ਬਹਿੜਵਾਲ ਵਿਖੇ ਆਂਗਣਵਾੜੀ ਵਰਕਰ ਯੂਨੀਅਨ ਦੀ ਪ੍ਰਧਾਨ ਬੀਬੀ ਪਰਮਜੀਤ ਕੌਰ ਦਾ ਬੇਰਹਿਮੀ ਨਾਲ ਕਤਲ ਗਿਆ ਸੀ। ਉਸ ਦੇ ਕਾਤਲ ਨੂੰ ਪੁਲਿਸ ਨੇ 18 ਸਤੰਬਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਤੁਹਾਨੂੰ ਦੱਸ ਦਈਏ ਕਿ ਬੀਬੀ ਪਰਮਜੀਤ ਕੌਰ ਬਹਿੜਵਾਲ ਦਾ ਕਿਰਚਾਂ ਮਾਰ ਕੇ ਪਿਛਲ੍ਹੇ ਦਿਨੀਂ ਕਿਸੇ ਅਣਪਛਾਤੇ ਵਿਅਕਤੀ ਨੇ ਕਤਲ ਕਰ ਦਿੱਤਾ ਸੀ। ਬੀਬੀ ਪਰਮਜੀਤ ਕੌਰ ਵਿਧਵਾ ਔਰਤ ਸੀ ਤੇ ਘਰ ਵਿੱਚ ਇਕੱਲੀ ਰਹਿੰਦੀ ਸੀ। ਉਸ ਦੀ ਇਕ ਬੇਟੀ ਜੋ ਕੈਨੇਡਾ ਵਿੱਚ ਰਹਿੰਦੀ ਅਤੇ ਦੂਜੀ ਵਿਆਹੀ ਹੋਈ ਹੈ ਤੇ ਲੜਕਾ ਇਸ ਦਾ ਫ਼ੌਜ ਵਿੱਚ ਸੀ। ਇਸ ਸੰਬੰਧੀ ਜਾਣਕਾਰੀ ਦਿੰਦਿਆਂ DSP ਮਨਜੀਤ ਸਿੰਘ ਨੇ ਦੱਸਿਆ ਕਿ ਦੋਸ਼ੀ ਰਾਣਾ ਪ੍ਰਤਾਪ ਵਾਸੀ ਬਹਿੜਵਾਲ ਵੱਲੋਂ ਇਸ ਕਤਲ ਨੂੰ ਅੰਜਾਮ ਦਿੱਤਾ ਗਿਆ ਸੀ। ਜਿਸ ਨੂੰ ਉਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਵੱਲੋਂ ਅੰਨ੍ਹੇ ਕਤਲ ਕੇਸ ਦੀ ਗੁੱਥੀ ਸੁਲਝਾਉਣ ਵਿੱਚ ਕਾਮਯਾਬੀ ਹਾਸਿਲ ਹੋਈ ਹੈ। ਉਨ੍ਹਾਂ ਦੱਸਿਆ ਕਿ ਪੁੱਛਗਿੱਛ ਦੌਰਾਨ ਪਤਾ ਲੱਗਾ ਕਿ ਰਾਣਾ ਦੇ ਨਾਲ ਇਸ ਦੀ ਪੁਰਾਣੀ ਰੰਜਿਸ਼ ਸੀ ਰਾਣਾ ਨੇ ਦੱਸਿਆ ਕਿ ਇਹ ਪਰਮਜੀਤ ਕੌਰ ਉਸ ਨੂੰ ਤਾਅਨੇ-ਮਿਹਣੇ ਮਾਰਦੀ ਸੀ। ਜਿਸ ਦੇ ਚੱਲਦੇ ਉਸ ਤੋਂ ਬਹੁਤ ਦੁਖੀ ਸੀ ਉਸ ਨੇ ਮਨ ਵਿੱਚ ਠਾਣ ਲਿਆ ਕਿ ਇਸ ਨੂੰ ਮਾਰ ਦੇਣਾ ਹੈ ਜਿਸ ਦੇ ਚਲਦੇ ਉਸਨੇ ਉਸਦਾ ਕਤਲ ਕਰ ਦਿੱਤਾ ਪੁਲਿਸ ਅਧਿਕਾਰੀ ਨੇ ਦੱਸਿਆ ਇਸ ਉੱਤੇ ਪਹਿਲਾਂ ਵੀ ਇੱਕ ਨਸ਼ੇ ਦਾ ਪਰਚਾ ਦਰਜ ਹੈ। ਇਹ ਚਲਦੇ ਉਸ ਨੂੰ ਅਦਾਲਤ ਵਿੱਚ ਪੇਸ਼ ਘਰ ਇਸ ਦਾ ਰਿਮਾਂਡ ਹਾਸਿਲ ਕਰ ਹੋਰ ਪੁੱਛਗਿੱਛ ਕੀਤੀ ਜਾਵੇਗੀ।