ਘਰ 'ਚ ਦਾਖ਼ਲ ਹੋ ਮੁੰਡੇ ਦੇ ਸਹੁਰੇ ਪਰਿਵਾਰ ਨੇ ਪਿਓ ਪੁੱਤ 'ਤੇ ਕੀਤਾ ਜ਼ਬਰਦਸਤ ਪਥਰਾਅ - ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ
ਪਟਿਆਲਾ: ਫੈਕਟਰੀਆਂ ਦੇ ਨਜ਼ਦੀਕ ਪੈਂਦੇ ਰਿਹਾਇਸ਼ੀ ਇਲਾਕੇ ਸੁਖਰਾਮ ਕਲੋਨੀ 'ਚ ਬਾਪ ਪੁੱਤ ਦੇ ਉਪਰ 5 ਤੋਂ 7 ਵਿਅਕਤੀਆਂ ਨੇ ਜ਼ਬਰਦਸਤ ਪਥਰਾਅ ਕੀਤਾ। ਜਿਸ 'ਚ ਬਾਪ ਪੁੱਤ ਦੋਵੇਂ ਹੀ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਏ। ਪੀੜਤ ਜ਼ਖਮੀ ਵਿਅਕਤੀਆਂ ਦੇ ਦੱਸਣ ਮੁਤਾਬਕ ਉਨ੍ਹਾਂ ਦੇ ਵੱਡੇ ਬੇਟੇ ਨੇ ਆਪਣੀ ਮਰਜ਼ੀ ਨਾਲ ਵਿਆਹ ਕਰਵਾਇਆ ਸੀ। ਹੁਣ ਉਹ ਚੰਡੀਗੜ੍ਹ ਵਿਖੇ ਰਹਿੰਦਾ ਹੈ ਅਤੇ ਉਸ ਦੀ ਜੋ ਘਰਵਾਲੀ ਹੈ ਉਹ ਆਪਣੇ ਘਰ ਵਾਪਿਸ ਚਲੀ ਗਈ ਹੈ ਪਰ ਪਿਛਲੇ ਲੰਬੇ ਸਮੇਂ ਤੋਂ ਲੜਕੀ ਦੇ ਪਰਿਵਾਰ ਵੱਲੋਂ ਉਸਦੇ ਪਿਤਾ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਜਿਸ ਕਰਕੇ ਕੱਲ੍ਹ ਜਦ ਅਸੀਂ ਘਰ ਦੇ ਬਾਹਰ ਬੈਠੇ ਸੀ ਤਾਂ ਲੜਕੀ ਦਾ ਭਰਾ ਅਤੇ ਉਸਦਾ ਪਿਤਾ 5 ਤੋਂ 7 ਨੌਜਵਾਨਾਂ ਨੂੰ ਨਾਲ ਲੈ ਕੇ ਸਾਡੇ ਘਰ ਦੇ ਬਾਹਰ ਆਇਆ ਅਤੇ ਉਸਨੇ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ।
Last Updated : May 26, 2022, 6:27 PM IST