ਕਿਸਾਨਾਂ ਦੇ ਅੰਦੋਲਨ ਦਾ ਅਸਰ ਸਿਰਫ਼ ਪੰਜਾਬ ’ਚ ਦੇਸ਼ ਵਿਆਪੀ ਨਹੀਂ: ਵਿਨੀਤ ਜੋਸ਼ੀ - ਵਿਨੀਤ ਜੋਸ਼ੀ
ਚੰਡੀਗੜ੍ਹ: ਬੀਜੇਪੀ ਲੀਡਰਾਂ ’ਤੇ ਸੱਤਾ ਦਾ ਭੂਤ ਇਸ ਕਦਰ ਸਵਾਰ ਹੈ ਕਿ ਇਨ੍ਹਾਂ ਲੀਡਰਾਂ ਨੂੰ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਡਟੇ ਕਿਸਾਨਾਂ ਦਾ ਸੰਘਰਸ਼ ਨਜ਼ਰ ਨਹੀਂ ਆਉਂਦਾ। ਇਸ ਸੰਘਰਸ਼ ਦੌਰਾਨ ਜਿੱਥੇ ਕੀਮਤੀ ਜਾਨਾਂ ਜਾ ਰਹੀਆਂ ਹਨ ਉਸ ਵੇਲੇ ਹੱਲ ਕੱਢਣ ਦੀ ਬਜਾਏ ਵਿਨੀਤ ਜੋਸ਼ੀ ਦਾ ਬੇਤੁਕਾ ਬਿਆਨ ਸਾਹਮਣੇ ਆਇਆ। ਭਾਜਪਾ ਲੀਡਰ ਵਿਨੀਤ ਜੋਸ਼ੀ ਨੇ ਕਿਹਾ ਕਿ ਕਿਸਾਨਾਂ ਨੂੰ ਪੰਜਾਬ ਵਿੱਚ ਸਿਰਫ ਮਾਲਵਾ ਬੈਲਟ ਵਿਚ ਸਹਿਯੋਗ ਮਿਲ ਰਿਹਾ ਹੈ ਅਤੇ ਬਾਕੀ ਥਾਂਵਾਂ ਤੋਂ ਗਿਣੇ ਚੁਣੇ ਥਾਵਾਂ ਤੋਂ ਹੀ ਲੋਕ ਕਿਸਾਨਾਂ ਦੇ ਨਾਲ ਖੜ੍ਹੇ ਹਨ। ਆਪਣੀ ਸਰਕਾਰ ਹੋਣ ਦਾ ਘਮੰਡ ਵੀ ਉਨ੍ਹਾਂ ਦੇ ਸਿਰ ਚੜ੍ਹ ਬੋਲ ਰਿਹਾ ਸੀ ਉਨ੍ਹਾਂ ਕਿਹਾ ਕਿ ਬੀਜੇਪੀ ਨੂੰ ਸਾਰਿਆਂ ਨੇ ਵੋਟਾਂ ਨਹੀਂ ਪਾਈਆਂ ਪਰ ਫੇਰ ਵੀ ਸਰਕਾਰ ਬਣੀ ਅਤੇ ਅੱਗੇ ਵੀ ਬਣੇਗੀ।