ਗੰਨਾ ਕਿਸਾਨਾਂ ਨਾਲ ਵਾਧਾ ਕਰਕੇ ਮੁਕਰੀ ਸਰਕਾਰ ਰੋਸ ਵਿੱਚ ਕਿਸਾਨ - ਵਾਧਾ ਕਰਕੇ ਮੁਕਰੀ ਸਰਕਾਰ
ਜਲੰਧਰ : ਫਗਵਾੜਾ ਵਿਖੇ ਕਿਸਾਨਾਂ ਵੱਲੋਂ ਗੰਨੇ ਦੀ ਬਕਾਇਆ ਰਾਸ਼ੀ ਅਤੇ ਖੰਡ ਮਿੱਲ ਚਲਾਉਣ ਨੂੰ ਲੈ ਕੇ 28 ਦਿਨ ਧਰਨਾ ਦਿਨ ਰਾਤ ਚੱਲਿਆ ਸੀ ਜਿਸ ਤੋਂ ਬਾਅਦ ਪੰਜਾਬ ਸਰਕਾਰ ਵੱਲੋਂ ਲਿਖਤੀ ਤੌਰ 'ਤੇ ਖੰਡ ਮਿੱਲ ਚਲਾਉਣ ਦਾ ਵਾਅਦਾ ਲਿਖਤੀ ਤੌਰ 'ਤੇ ਕੀਤਾ ਗਿਆ ਸੀ। ਪਰ ਸਰਕਾਰ ਹੁਣ ਆਪਣੇ ਵਾਅਦੇ ਤੋਂ ਮੁੱਕਰ ਰਹੀ ਹੈ ਅਤੇ ਲਿਖਤੀ ਤੌਰ ਤੇ ਇਕ ਲੈਟਰ ਜਾਰੀ ਕਰਕੇ ਫ਼ਗਵਾੜਾ ਖੰਡ ਮਿੱਲ ਦਾ ਗੰਨਾ ਦੂਜੀ ਖੰਡ ਮਿੱਲਾਂ ਨੂੰ ਅਲਾਟ ਕਰਨ ਦੀ ਗੱਲ ਕਹਿ ਰਹੀ ਹੈ ਜਿਸ ਕਾਰਨ ਕਿਸਾਨਾਂ ਵਿੱਚ ਭਾਰੀ ਰੋਹ ਪਾਇਆ ਜਾ ਰਿਹਾ ਹੈ ਇਸ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ ਦੋਆਬਾ ਦੇ ਜਨਰਲ ਸਕੱਤਰ ਸਤਨਾਮ ਸਿੰਘ ਸਾਹਨੀ ਦੀ ਅਗਵਾਈ ਵਿਚ ਇਕ ਵਫਦ ਐੱਸਡੀਐੱਮ ਫਗਵਾੜਾ ਅਤੇ ਤਹਿਸੀਲਦਾਰ ਫਗਵਾੜਾ ਨੂੰ ਮਿਲਿਆ।