ਪੰਜਾਬ

punjab

ETV Bharat / videos

ਕਾਂਗਰਸੀ ਵਰਕਰ ਕਤਲ ਮਾਮਲੇ ਚ ਪਰਿਵਾਰ ਨੇ ਲਿਆ ਅਹਿਮ ਫੈਸਲਾ - assurance of the police

By

Published : Apr 12, 2022, 9:31 PM IST

ਲੁਧਿਆਣਾ: ਕਾਂਗਰਸੀ ਵਰਕਰ ਮੰਗਤ ਰਾਮ ਮੰਗਾ ਦੇ ਕਤਲ ਮਾਮਲੇ ਦੇ ਵਿੱਚ ਪਰਿਵਾਰ ਮੰਗਤ ਰਾਮ ਦਾ ਅੰਤਮ ਸਸਕਾਰ ਕਰਨ ਲਈ ਰਾਜ਼ੀ ਹੋ ਗਿਆ ਹੈ। ਮੰਗਤ ਰਾਮ ਦੀ ਮ੍ਰਿਤਕ ਦੇਹ ਦਾ ਲੁਧਿਆਣਾ ਦੇ ਸਿਵਲ ਹਸਪਤਾਲ ਵਿੱਚ ਪਹਿਲਾਂ ਪੋਸਟਮਾਰਟਮ ਕੀਤਾ ਜਾਵੇਗਾ ਜਿਸ ਤੋਂ ਬਾਅਦ ਅੰਤਮ ਸਸਕਾਰ ਕੀਤਾ ਜਾਵੇਗਾ। ਪੁਲਿਸ ਨੇ ਹੁਣ ਤੱਕ ਇਸ ਮਾਮਲੇ ਵਿੱਚ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਬਾਕੀਆਂ ਨੂੰ ਜਲਦ ਗ੍ਰਿਫਤਾਰ ਕਰਨ ਦਾ ਭਰੋਸਾ ਦਿੱਤਾ ਹੈ। ਲੁਧਿਆਣਾ ਪੁਲੀਸ ਦੇ ਜਾਇੰਟ ਕਮਿਸ਼ਨਰ ਰਵਚਰਨ ਸਿੰਘ ਬਰਾੜ ਖ਼ੁਦ ਪੀੜਤ ਪਰਿਵਾਰ ਨਾਲ ਮੁਲਾਕਾਤ ਕਰਨ ਲਈ ਪਹੁੰਚੇ ਅਤੇ ਕਾਰਵਾਈ ਦਾ ਭਰੋਸਾ ਦਿੱਤਾ ਜਿਸ ਤੋਂ ਬਾਅਦ ਪਰਿਵਾਰ ਅੰਤਿਮ ਸਸਕਾਰ ਲਈ ਰਾਜ਼ੀ ਹੋਇਆ।

ABOUT THE AUTHOR

...view details