ਠੇਕਾ ਖੋਲ੍ਹਣ ਗਈ ਆਬਕਾਰੀ ਵਿਭਾਗ ਦੀ ਟੀਮ ਨੂੰ ਲੋਕਾਂ ਨੇ ਦੌੜਾ ਦੌੜਾ ਕੇ ਕੁੱਟਿਆ - Excise Department team
ਜਲੰਧਰ: ਜਲੰਧਰ ਦੇ ਬਸਤੀਆਤ ਇਲਾਕੇ Basit area of Jalandhar ਵਿੱਚ ਅੱਜ ਬੁੱਧਵਾਰ ਨੂੰ ਸ਼ਰਾਬ ਦਾ ਠੇਕਾ ਖੋਲ੍ਹਣ ਗਈ ਆਬਕਾਰੀ ਵਿਭਾਗ Excise Department team ਦੀ ਟੀਮ ਨੂੰ ਲੋਕਾਂ ਨੇ ਦੌੜਾ-ਦੌੜਾ ਕੇ ਕੁੱਟਿਆ। ਇਹੀ ਨਹੀਂ ਲੋਕਾਂ ਨੇ ਟੀਮ ਦੀਆਂ ਵੀਡੀਓ ਬਣਾ ਕੇ ਵੀ ਵਾਇਰਲ ਕੀਤੀਆਂ। ਇਸ ਇਲਾਕੇ ਵਿੱਚ ਠੇਕੇ ਨੂੰ ਲੈ ਕੇ ਖ਼ੁਦ ਇਲਾਕੇ ਦੇ ਲੋਕਾਂ ਨੇ ਵਿਰੋਧ ਕੀਤਾ ਅਤੇ ਕਿਹਾ ਕਿ ਇਸ ਇਲਾਕੇ ਵਿੱਚੋਂ ਠੇਕਾ ਨਹੀਂ ਖੁੱਲ੍ਹਣ ਦਿੱਤਾ ਜਾਵੇਗਾ। ਇਲਾਕੇ ਦੇ ਲੋਕਾਂ ਨੇ ਕਿਹਾ ਕਿ ਜੇਕਰ ਇਸ ਕਦਰ ਗਲੀਆਂ ਮੁਹੱਲਿਆਂ ਵਿਚ ਠੇਕੇ ਖੁੱਲ੍ਹਣ ਲੱਗ ਪਏ ਤਾਂ ਕ੍ਰਾਈਮ ਹੋਰ ਜ਼ਿਆਦਾ ਵਧੇਗਾ ਅਤੇ ਲੋਕਾਂ ਦੇ ਘਰ ਬਰਬਾਦ ਹੋਣਗੇ। ਫਿਲਹਾਲ ਆਬਕਾਰੀ ਵਿਭਾਗ ਦੇ ਨਾਲ ਹੋਈ ਮਾਰ ਕੁੱਟ ਤੋਂ ਬਾਅਦ ਮੌਕੇ ਉੱਤੇ ਪਹੁੰਚੀ ਪੁਲਿਸ ਨੇ ਵੀ ਆਪਣੀ ਬਣਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਸ ਦਾ ਕਹਿਣਾ ਹੈ ਕਿ ਫਿਲਹਾਲ ਠੇਕੇ ਨੂੰ ਬੰਦ ਕਰਵਾ ਦਿੱਤਾ ਗਿਆ ਹੈ।