ਸਿੱਖਿਆ ਬੋਰਡ ਦੇ ਚੇਅਰਮੈਨ ਨੇ ਬੱਚਿਆਂ ਦੇ ਨਤੀਜਿਆਂ ਬਾਰੇ ਦੱਸਿਆ - ਸਿੱਖਿਆ ਬੋਰਡ ਦੇ ਚੇਅਰਮੈਨ
ਚੰਡੀਗੜ੍ਹ: ਪੰਜਾਬ ਸਕੂਲ ਸਿੱਖਿਆ ਬੋਰਡ (Punjab School Education Board) ਵੱਲੋਂ 12ਵੀਂ ਕਲਾਸ ਦਾ ਨਤੀਜਾ ਐਲਾਨ ਦਿੱਤਾ ਗਿਆ ਹੈ। ਇਸ ਵਾਰ ਨਤੀਜਾ 96.96 ਫੀਸਦੀ ਰਿਹਾ ਹੈ। ਇਸ ਵਾਰ ਦਾ ਨਤੀਜਾ ਪਿਛਲੇ ਸਾਲ ਦੀ ਨਤੀਜੇ ਨਾਲ 1.51 ਫੀਸਦੀ ਘੱਟ ਰਹੀ ਹੈ। 4587 ਵਿਦਿਆਰਥੀ ਫੇਲ੍ਹ ਹੋਏ ਹਨ। ਜਦੋਂ ਕਿ 1959 ਵਿਦਿਆਰਥੀਆਂ (Students) ਦਾ ਨਤੀਜਾ ਲੇਟ ਹੈ। ਇਸ ਵਾਰ ਪਠਾਨਕੋਟ 98.49 ਫੀਸਦੀ ਨਾਲ ਪਹਿਲੀ ਨੰਬਰ ਉੱਤੇ ਹੈ। ਇਸ ਵਾਰ ਪਹਿਲੇ ਤਿੰਨੇ ਸਥਾਨ ਲੜਕੀਆਂ ਨੇ ਪ੍ਰਾਪਤ ਕੀਤੇ ਹਨ। ਪਹਿਲੇ ਤਿੰਨੇ ਸਥਾਨ ਉਤੇ ਰਹਿਣ ਵਾਲੀਆਂ ਵਿਦਿਆਰਥਣਾਂ ਦੇ ਨੰਬਰ 99.40 ਫੀਸਦੀ ਪ੍ਰਾਪਤ ਕੀਤੀਆਂ ਹਨ, ਇਨ੍ਹਾਂ ਵਿਦਿਆਰਥਣਾਂ ਨੂੰ ਉਮਰ ਦੇ ਹਿਸਾਬ ਨਾਲ ਪਹਿਲੇ, ਦੂਜੇ ਅਤੇ ਤੀਜੇ ਸਥਾਨ ਉਤੇ ਕੱਢਿਆ ਗਿਆ ਹੈ।