ਸ਼ਰੇਆਮ ਪੁਲਿਸ ਮੁਲਾਜ਼ਮ ਵੱਲੋ ਬੱਸ ਕੰਡਕਟਰ ਦੀ ਕੁੱਟਮਾਰ, ਵੀਡਿਓ ਵਾਇਰਲ - ਪੁਲਿਸ ਮੁਲਾਜ਼ਮ ਵੱਲੋ ਬੱਸ ਕੰਡਕਟਰ ਦੀ ਕੁੱਟਮਾਰ
ਤਰਨਤਾਰਨ: ਸੋਸ਼ਲ ਮੀਡੀਆ 'ਤੇ ਬੜੀ ਤੇਜ਼ੀ ਨਾਲ ਇਕ ਪੁਲਿਸ ਮੁਲਾਜ਼ਮ ਵੱਲੋਂ ਸਰਕਾਰੀ ਕੰਡਕਟਰ ਦੀ ਸ਼ਰ੍ਹੇਆਮ ਕੁੱਟਮਾਰ ਕਰਨ ਦੀ ਵੀਡੀਉ ਵਾਇਰਲ ਹੋ ਰਹੀ ਹੈ। ਕੰਡਕਟਰ ਨੇ ਦੱਸਿਆ ਕਿ ਜਦੋਂ ਪੁਲਿਸ ਦੇ ਮੁਲਾਜ਼ਮ ਤੋ ਵੋਚਰ ਮੰਗਿਆ ਤਾਂ ਉਸ ਕੋਲ ਨਹੀਂ ਸੀ ਪਰ ਫਿਰ ਵੀ ਉਸਨੇ ਟਿਕਟ ਕਟਵਾਉਣ ਲਈ ਕਿਹਾ ਤਾਂ ਉਨ੍ਹਾਂ ਦੇ ਨਾਲ ਆਈ ਸਵਾਰੀ ਨੇ ਟਿਕਟ ਲੈ ਲਈ ਸੀ। ਪਰ ਉਨ੍ਹਾਂ ਨੋਸ਼ਹਿਰਾ ਆ ਕੇ ਹੋਰ ਮੁੰਡਿਆਂ ਨੂੰ ਬੁਲਾ ਕੇ ਮੇਰੀ ਕੁੱਟਮਾਰ ਕੀਤੀ। ਜਿਸ ਤੋਂ ਬਾਅਦ ਪੁਲਿਸ ਮੁਲਾਜ਼ਮ ਦੇ ਖਿਲਾਫ਼ ਕਾਰਵਾਈ ਨਾ ਕਰਨ 'ਤੇ ਭੜਕੇ ਪੀਆਰਟੀਸੀ ਡਿਪੂ ਦੇ ਮੁਲਾਜ਼ਮਾਂ ਨੇ ਸਰਕਾਰੀ ਬੱਸਾਂ ਨਾਲ ਨੈਸ਼ਨਲ ਹਾਈਵੇ ਰੋਕ ਦਿੱਤਾ। ਜਿਸ ਤੋਂ ਬਾਅਦ ਪੁਲਿਸ ਨੇ ਕਾਰਵਾਈ ਦਾ ਭਰੋਸਾ ਦਵਾਇਆ।