ਦਰਿਆ ਬਿਆਸ ਦੇ ਕੰਢੇ ਤੋਂ ਅਣਪਛਾਤੇ ਵਿਅਕਤੀ ਦੀ ਮਿਲੀ ਲਾਸ਼ - ਬਾਬਾ ਬਕਾਲਾ ਸਾਹਿਬ
ਅੰਮ੍ਰਿਤਸਰ:ਬਿਆਸ ਦਰਿਆ ਦੇ ਕੰਢੇ ਤੋਂ ਇਕ ਅਣਪਛਾਤੇ ਵਿਅਕਤੀ (Unknown Person)ਗਲੀ ਸੜੀ ਲਾਸ਼ ਮਿਲੀ ਹੈ।ਜਿਸ ਬਾਰੇ ਪੁਲਿਸ ਅਧਿਕਾਰੀ ਹਰਜੀਤ ਸਿੰਘ ਖਹਿਰਾ ਨੇ ਕਿਹਾ ਹੈ ਕਿ ਪਿੰਡ ਸੇਰੋਂ ਨਿਗਾਹ ਨੇੜੇ ਵੱਗਦੇ ਦਰਿਆ ਬਿਆਸ ਦੇ ਕੰਢੇ ਤੋਂ ਇੱਕ ਅਣਪਛਾਤੇ ਵਿਅਕਤੀ ਦੀ ਗਲੀ ਸੜੀ ਲਾਸ਼ ਸੰਬੰਧੀ ਲੋਕਾਂ ਤੋਂ ਸੂਚਨਾ ਮਿਲੀ ਸੀ।ਉਨ੍ਹਾਂ ਦੱਸਿਆ ਕਿ ਮੁੱਢਲੀ ਤਫਤੀਸ਼ (Preliminary investigation) ਕਰਦਿਆਂ ਮ੍ਰਿਤਕ ਦੇਹ ਨਗਨ ਹਾਲਤ ਵਿਚ ਹੋਣ ਕਾਰਨ ਉਸ ਤੋਂ ਕੋਈ ਪਛਾਣ ਪੱਤਰ ਬਰਾਮਦ ਨਹੀਂ ਹੋਇਆ ਹੈ ਅਤੇ ਉਸਦੀ ਉਮਰ ਕਰੀਬ 30-32 ਸਾਲ ਹੈ।ਮ੍ਰਿਤਕ ਦੇਹ ਨੂੰ 72 ਘੰਟੇ ਤੱਕ ਸਿਵਲ ਹਸਪਤਾਲ ਬਾਬਾ ਬਕਾਲਾ ਸਾਹਿਬ ਵਿਖੇ ਪਛਾਣ ਲਈ ਰੱਖਿਆ ਗਿਆ ਹੈ ਅਤੇ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।