ਆੜ੍ਹਤੀ ਐਸੋਸੀਏਸ਼ਨ ਦੀ 31 ਮੈਂਬਰੀ ਕਮੇਟੀ ਨੇ ਕੀਤੀ ਮੀਟਿੰਗ - ਸਰਹਿੰਦ ਦਾਣਾ ਮੰਡੀ
ਫ਼ਤਿਹਗੜ੍ਹ ਸਾਹਿਬ: ਸਰਹਿੰਦ ਦਾਣਾ ਮੰਡੀ ਵਿਖੇ ਹੋਈ ਫੇਡਰੇਸ਼ਨ ਆਫ ਆੜ੍ਹਤੀ ਐਸੋਸੀਏਸ਼ਨ ਆਫ ਪੰਜਾਬ ਦੀ 31 ਮੈਂਬਰੀ ਕਮੇਟੀ ਦੀ ਮੀਟਿੰਗ ਦੌਰਾਨ ਆਪਣੇ ਸੰਘਰਸ਼ ਸਬੰਧੀ ਕਈ ਫੈਸਲੇ ਲਏ ਗਏ। ਆੜ੍ਹਤੀਆਂ ਨੇ ਕਿਹਾ ਕਿ ਜੇਕਰ ਪੰਜਾਬ ਸਰਕਾਰ ਨੇ ਉਨ੍ਹਾਂ ਲਈ ਕੇਂਦਰ ਨਾਲ ਲੜਾਈ ਨਾ ਲੜੀ ਤਾਂ ਉਹ ਆਪਣੇ ਵਜੂਦ ਲਈ ਪੰਜਾਬ ਸਰਕਾਰ ਖਿਲਾਫ਼ ਵੀ ਸੜਕਾਂ ਉਪਰ ਉਤਰਨਗੇ। ਇਸ ਦੌਰਾਨ ਇਹ ਵੀ ਫੈਸਲਾ ਲਿਆ ਗਿਆ ਕਿ ਮੰਗਾਂ ਪੂਰੀਆਂ ਨਾ ਹੋਣ ਤੱਕ ਹੜਤਾਲ ਜਾਰੀ ਰਹੇਗੀ ਅਤੇ ਕਣਕ ਦੀ ਖਰੀਦ ਦਾ ਬਾਈਕਾਟ ਵੀ ਜਾਰੀ ਰਹੇਗਾ।