ਪੀਣ ਵਾਲੇ ਪਾਣੀ ਦੇ ਕੂਲਰ ਨੂੰ ਪ੍ਰਸ਼ਾਸਨ ਨੇ ਲਾਇਆ ਜ਼ਿੰਦਾ, ਭੜਕੇ ਕਿਸਾਨ - ਬਠਿੰਡਾ
ਬਠਿੰਡਾ: ਬਠਿੰਡਾ ਦੇ ਡੀਸੀ ਕੰਪਲੈਕਸ ਵਿਖੇ ਪੀਣ ਵਾਲੇ ਪਾਣੀ ਦੇ ਵਾਟਰ ਕੂਲਰ ਨੂੰ ਜਿੰਦਾ ਲੱਗਣ ਤੇ ਆਮ ਲੋਕ ਅਤੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਆਗੂ ਭੜਕ ਗਏ। ਜਿਨ੍ਹਾਂ ਨੇ ਪ੍ਰਸ਼ਾਸਨ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ। ਦਰਾਸਲ ਡੀਸੀ ਕੰਪਲੈਕਸ ਵਿਚ 2 ਵਾਟਰ ਕੂਲਰ ਲੱਗੇ ਹੋਏ ਹਨ। ਇੱਕ ਵਾਟਰ ਕੂਲਰ ਚੱਲ ਰਿਹਾ ਹੈ ਤੇ ਦੂਸਰੇ ਵਿੱਚੋਂ ਪਾਣੀ ਗਰਮ ਆ ਰਿਹਾ ਸੀ। ਜਦੋਂ ਚਲ ਰਹੇ ਰਹੇ ਵਾਟਰ ਕੂਲਰ ਵਿਚੋਂ ਆਮ ਲੋਕ ਅਤੇ ਕਿਸਾਨ ਪਾਣੀ ਪੀ ਰਹੇ ਸਨ ਤਾਂ ਮੁਲਾਜ਼ਮਾਂ ਨੇ ਇਸ ਵਾਟਰ ਕੂਲਰ ਨੂੰ ਜਿੰਦਾ ਲਗਾ ਦਿੱਤਾ। ਜਿਸ ਨੂੰ ਦੇਖ ਕੇ ਕਿਸਾਨ ਭੜਕ ਗਏ ਅਤੇ ਉਹਨਾਂ ਨੇ ਪ੍ਰਸ਼ਾਸ਼ਨ ਖਿਲਾਫ ਜਮ ਕੇ ਨਾਅਰੇਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ। ਆਗੂਆਂ ਨੇ ਕਿਹਾ ਕਿ ਪ੍ਰਸ਼ਾਸਨਿਕ ਅਧਿਕਾਰੀ ਆਮ ਲੋਕਾਂ ਨੂੰ ਲੋਕ ਨਹੀਂ ਸਮਝਦੇ। ਇਸ ਕਰਕੇ ਉਹਨਾਂ ਲਈ ਬਿਨ੍ਹਾਂ ਆਰਓ ਅਤੇ ਵਾਟਰ ਕੂਲਰ ਖਰਾਬ ਲਗਾਇਆ ਹੋਇਆ ਹੈ ਜਦੋਂਕਿ ਆਪਣੇ ਲਈ ਸਪੈਸ਼ਲ ਵਾਟਰ ਕੂਲਰ ਲਗਾ ਕੇ ਉਸ ਨੂੰ ਜਿੰਦਾ ਲਗਾ ਦਿੱਤਾ।DC complex news of Bathinda.