ਜੇਕਰ ਤੁਸੀਂ ਵੀ ਕਰਦੇ ਹੋ ਨੈੱਟ ਬੈਂਕਿੰਗ ਦਾ ਇਸਤੇਮਾਲ ਤਾਂ ਹੋ ਜਾਵੋ ਸਾਵਧਾਨ - Gurdaspur cyber crime NEWS UPDATE
ਗੁਰਦਾਸਪੁਰ ਸਾਈਬਰ ਕ੍ਰਾਈਮ Gurdaspur cyber crime incident ਰੋਕਣ ਲਈ ਰਿਜ਼ਰਵ ਬੈਂਕ ਆਫ ਇੰਡੀਆ ਵੱਲੋਂ ਇਕ ਹੈਲਪਲਾਈਨ ਨੰਬਰ ਜਾਰੀ ਕੀਤਾ ਗਿਆ ਹੈ ਅਤੇ ਸਾਈਬਰ ਠੱਗੀ ਦਾ ਸ਼ਿਕਾਰ ਹੋਣ ਤੇ ਤੁਰੰਤ ਹੈਲਪਲਾਈਨ ਨੰਬਰ 1930 ਤੇ ਸੰਪਰਕ ਕਰਨ ਦੀਆਂ ਹਦਾਇਤਾਂ ਦਿੱਤੀਆਂ ਗਈਆਂ ਹਨ ਪਰ ਸਾਈਬਰ ਕ੍ਰਿਮੀਨਲ ਕਾਨੂੰਨ ਨਾਲੋਂ ਦੋ ਕਦਮ ਅੱਗੇ ਚਲਦੇ ਹੋਏ ਹੋਰ ਜ਼ਿਆਦਾ ਐਡਵਾਂਸ ਹੋ ਗਏ ਹਨ। ਅਜਿਹਾ ਹੀ ਸ਼ਹਿਰ ਦੇ ਇਕ ਉੱਘੇ ਸਮਾਜ ਸੇਵਕ ਨਾਲ ਹੋਇਆ ਹੈ। ਸਾਈਬਰ ਠੱਗਾਂ ਦੇ ਸ਼ਿਕਾਰ ਦੀਪਕ ਮਹਾਜਨ ਦੇ ਬੈਂਕ ਖਾਤੇ ਵਿੱਚੋ ਸਾਈਬਰ ਠੱਗਾਂ ਨੇ ਦੋ ਟਰਾਂਜ਼ੈਕਸ਼ਨਸ ਰਾਹੀ ਲਗਭਗ 52 ਹਜ਼ਾਰ ਰੁਪਏ ਉਡਾ ਲਏ ਹਨ।ਜਾਣਕਾਰੀ ਦਿੰਦਿਆਂ ਦੀਪਕ ਮਹਾਜਨ ਨੇ ਦੱਸਿਆ ਕਿ ਉਨ੍ਹਾਂ ਦੇ ਮੋਬਾਈਲ ਤੇ ਐਸ ਐਮ ਐਸ ਰਾਹੀਂ ਇੱਕ ਨੰਬਰ ਤੋਂ ਸੰਦੇਸ਼ ਭੇਜਿਆ ਗਿਆ ਕਿ ਉਨ੍ਹਾਂ ਦੇ ਐਚਡੀਐਫਸੀ ਬੈਂਕ ਖਾਤੇ ਦੀ ਨੈੱਟ ਬੈਂਕਿੰਗ ਬਲਾਕ ਕੀਤੀ ਜਾ ਰਹੀ ਹੈ ਜਿਸ ਨੂੰ ਚਾਲੂ ਰੱਖਣਾ ਚਾਹੁੰਦੇ ਹੋ ਤਾਂ ਲਿੰਕ ਉਤੇ ਕਲਿਕ ਕਰਕੇ ਜਾਣਕਾਰੀਆਂ ਭਰੋ।