ਮੁਹਾਲੀ ਬੈਂਕ ਆਫ ਬੜੌਦਾ ਵਿੱਚ ਸਵੇਰੇ ਲੱਗੀ ਭਿਆਨਕ ਅੱਗ - ਬੈਂਕ ਆਫ ਬੜੌਦਾ ਵਿੱਚ ਅੱਗ
ਅੱਜ ਸਵੇਰੇ ਮੁਹਾਲੀ ਦੇ ਸੈਕਟਰ 71 ਸਥਿਤ ਬੈਂਕ ਆਫ ਬੜੌਦਾ ਵਿੱਚ ਅੱਗ ਲੱਗ ਗਈ ਸੀ। ਅੱਗ ਲੱਗਣ ਦੀ ਸੂਚਨਾ ਪੁਲਿਸ ਤੱਕ ਪਹੁੰਚੀ ਅਤੇ ਇਸ ਦੇ ਨਾਲ ਹੀ ਫਾਇਰ ਬ੍ਰਿਗੇਡ ਨੂੰ ਵੀ ਸੂਚਨਾ ਦਿੱਤੀ ਗਈ। ਫਾਇਰ ਬ੍ਰਿਗੇਡ ਦੀਆਂ 4 ਗੱਡੀਆਂ ਨੇ ਮੌਕੇ ਉੱਤੇ ਪਹੁੰਚ ਕੇ ਕਾਫੀ ਮੁਸ਼ੱਕਤ ਨਾਲ ਅੱਗ ਉੱਤੇ ਕਾਬੂ ਪਾਇਆ। ਜ਼ਿਕਰਯੋਗ ਹੈ ਕਿ ਬੈਂਕ ਆਫ ਬੜੌਦਾ ਦੀ ਬੇਸਮੈਂਟ ਵਿੱਚ ਸ਼ਾਰਟ ਸਰਕਟ ਹੋਣ ਕਾਰਨ ਇਹ ਘਟਨਾ ਵਾਪਰੀ ਦੱਸੀ ਜਾ ਰਹੀ ਹੈ।