ਕੈਂਟਰ ਦਾ ਟਾਇਰ ਫਟਣ ਨਾਲ ਹੋਇਆ ਭਿਆਨਕ ਹਾਦਸਾ, 4 ਜ਼ਖ਼ਮੀ - ਜਲੰਧਰ
ਜਲੰਧਰ: ਫਿਲੌਰ ਦੇ ਜੀਟੀ ਰੋਡ ਵਿਖੇ ਛੋਟੇ ਹਾਥੀ ਦਾ ਪਿਛਲਾ ਟਾਇਰ ਫਟਣ ਨਾਲ ਕੈਂਟਰ (ਛੋਟਾ ਹਾਥੀ) ਪਲਟ ਗਿਆ ਅਤੇ ਚਾਰ ਵਿਅਕਤੀ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਏ। ਇਨ੍ਹਾਂ ਜਖ਼ਮੀ ਵਿਅਕਤੀਆਂ ਨੂੰ ਪੈਟਰੋਲਿੰਗ ਪੁਲਿਸ ਨੇ ਫਿਲੌਰ ਦੇ ਸਿਵਲ ਹਸਪਤਾਲ ਵਿੱਚ ਇਲਾਜ ਦੇ ਲਈ ਲਿਆਇਆ ਗਿਆ। ਇੱਥੇ ਦੋ ਵਿਅਕਤੀਆਂ ਦੀ ਹਾਲਤ ਕਾਫ਼ੀ ਨਾਜ਼ੁਕ ਦੱਸੀ ਜਾ ਰਹੀ ਹੈ ਅਤੇ ਉਨ੍ਹਾਂ ਨੂੰ ਲੁਧਿਆਣਾ ਰੈਫਰ ਕਰ ਦਿੱਤਾ ਗਿਆ ਹੈ।