ਸ਼ੰਭੂ ਮੋਰਚੇ ਦੀ ਟੀਮ ਤਖ਼ਤ ਸ੍ਰੀ ਦਮਦਮਾ ਸਾਹਿਬ ਹੋਈ ਨਤਮਸਤਕ
ਬਠਿੰਡਾ: ਕੇਂਦਰ ਸਰਕਾਰ ਵੱਲੋਂ ਲਾਗੂ ਕੀਤੇ ਖੇਤੀ ਕਾਨੂੰਨਾਂ ਦੇ ਵਿਰੋਧ 'ਚ ਸ਼ੰਭੂ ਵਿਖੇ ਮੋਰਚਾ ਲਗਾ ਕੇ ਬੈਠੇ ਅਦਾਕਾਰ ਦੀਪ ਸਿੱਧੂ ਆਪਣੀ ਟੀਮ ਸਮੇਤ ਸਿੱਖ ਕੌਮ ਦੇ ਚੌਥੇ ਤਖ਼ਤ ਸ੍ਰੀ ਦਮਦਮਾ ਸਾਹਿਬ ਨਤਮਸਤਕ ਹੋਏ। ਇਸ ਮੌਕੇ ਗੱਲ ਕਰਦਿਆਂ ਦੀਪ ਸਿੱਧੂ ਨੇ ਸ਼ੰਭੂ ਮੋਰਚੇ ਤੇ ਖਾਲਿਸਤਾਨ ਪੱਖੀ ਹੋਣ ਦੇ ਲੱਗ ਰਹੇ ਦੋਸ਼ਾਂ ਬਾਰੇ ਕਿਹਾ ਕਿ ਖਾਲਿਸਤਾਨ ਲੋਕਾਂ ਦੀ ਭਾਵਨਾ ਹੈ। ਉਨ੍ਹਾਂ ਕਿਹਾ ਕਿ ਜਦੋਂ ਸਰਕਾਰਾਂ ਲੋਕਾਂ ਨਾਲ ਇਨਸਾਫ਼ ਨਹੀਂ ਕਰਦੀਆਂ ਤਾਂ ਅਜਿਹੀ ਭਾਵਨਾ ਲੋਕਾਂ 'ਚ ਪੈਦਾ ਹੁੰਦੀਆਂ ਹਨ। ਉਨ੍ਹਾਂ ਕਿਹਾ ਕਿ ਉਹ ਕਿਸਾਨਾਂ ਦੇ ਹੱਕ ਵਿੱਚ ਦਿੱਲੀ ਜਰੂਰ ਜਾਣਗੇ। ਦੂਜੇ ਪਾਸੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵੱਲੋਂ ਮੋਦੀ ਸਰਕਾਰ ਨੂੰ ਈਵੀਐਮ ਵਾਲੀ ਸਰਕਾਰ ਦੱਸਣ ਦੇ ਬਿਆਨ ਦੀ ਹਿਮਾਇਤ ਕਰਦਿਆਂ ਦੀਪ ਸਿੱਧੂ ਨੇ ਕਿਹਾ ਕਿ ਕੌਮ ਦੀ ਐਨੀ ਵੱਡੀ ਹਸਤੀ ਜੇ ਅਜਿਹਾ ਬਿਆਨ ਦਿੰਤਾ ਹੈ ਤਾਂ ਜਰੂਰ ਕੋਈ ਆਧਾਰ ਹੋਵੇਗਾ।