ਨਸ਼ਾ ਮਾਫੀਆ ਖਿਲਾਫ਼ ਸੀਆਈਏ ਸਟਾਫ਼ ਦੀ ਕਾਰਵਾਈ, ਅਫੀਮ ਸਮੇਤ ਇੱਕ ਕਾਬੂ - 900 ਗਰਾਮ ਅਫੀਮ
ਤਰਨਤਾਰਨ: ਸੀਆਈਏ ਸਟਾਫ਼ ਪੱਟੀ ਨੂੰ ਇੱਕ ਵੱਡੀ ਸਫਲਤਾ ਹਾਸਲ ਹੋਈ ਜਦ ਪਿੰਡ ਭਗਵਾਨ ਕੇ ਦਰਾਜਕੇ ਦੇ ਨਜ਼ਦੀਕ ਨਾਕਾਬੰਦੀ ਦੌਰਾਨ ਇੱਕ ਵਿਅਕਤੀ ਕੋਲੋਂ ਐਕਟਿਵਾ ਵਿੱਚ ਪਈ 900 ਗਰਾਮ ਅਫੀਮ ਬਰਾਮਦ ਹੋਈ ਹੈ। ਇਸ ਸਬੰਧੀ ਜਾਣਕਾਰੀ ਦੇਂਦੇ ਹੋਏ ਸੀਆਈਏ ਸਟਾਫ ਦੇ ਐਸਆਈ ਸਾਹਿਬ ਸਿੰਘ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਪਿੰਡ ਭਗਵਾਨ ਕੇ ਦਰਾਜਕੇ ਦੇ ਨਜ਼ਦੀਕ ਨਾਕਾਬੰਦੀ ਕੀਤੀ ਹੋਈ ਸੀ ਇਸ ਦੌਰਾਨ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਸੁਰਜੀਤ ਸਿੰਘ ਪੁੱਤਰ ਸੰਤੋਖ ਸਿੰਘ ਵਾਸੀ ਪਿੰਡ ਮਾੜੀ ਮੇਘਾ ਜੋ ਕਿ ਆਪਣੀ ਐਕਟਾਂ ਵਿੱਚ ਅਫੀਮ ਲੁਕੋ ਕੇ ਲੈ ਕੇ ਆ ਰਿਹਾ ਹੈ। ਪੁਲਿਸ ਵੱਲੋਂ ਪਿੰਡ ਭਗਵਾਨ ਕੇ ਦਰਾਜਕੇ ਦੇ ਨਜ਼ਦੀਕ ਨਾਕਾਬੰਦੀ ਦੌਰਾਨ ਅਜੀਤ ਸਿੰਘ ਨੂੰ ਕਾਬੂ ਕਰਕੇਅਫੀਮ ਬਰਾਮਦ ਹੋਈ ਹੈ।