2 ਮਹੀਨੇ ਤੋਂ ਲਾਪਤਾ ਤਰਨਤਾਰਨ ਦਾ ਨੌਜਵਾਨ, ਪਰਿਵਾਰ ਨੇ ਲਾਈ ਮਦਦ ਦੀ ਗੁਹਾਰ - 2 ਮਹੀਨੇ ਤੋਂ ਲਾਪਤਾ ਤਰਨਤਾਰਨ ਦਾ ਨੌਜਵਾਨ
ਤਰਨਤਾਰਨ: ਜ਼ਿਲ੍ਹੇ ਦੇ ਪਿੰਡ ਰਾਜਓਕੇ ਦਾ ਰਹਿਣ ਵਾਲਾ ਇੱਕ ਨੌਜਵਾਨ ਸੁਖਵੀਰ ਸਿੰਘ ਦੋ ਮਹੀਨੇ ਪਹਿਲਾਂ ਲਾਪਤਾ ਹੋ ਗਿਆ ਸੀ ਜਿਸਦਾ ਪਰਿਵਾਰ ਨੂੰ ਅੱਜ ਵੀ ਇੰਤਜਾਰ ਹੈ। ਪਰਿਵਾਰਿਕ ਮੈਂਬਰਾਂ ਦਾ ਕਹਿਣਾ ਹੈ ਕਿ ਉਹ 10 ਮਹੀਨੇ ਪਹਿਲਾਂ ਆਂਧਰਪ੍ਰਦੇਸ਼ ਚ ਇੱਕ ਕਾਰਖਾਨੇ ’ਚ ਕੰਮ ਕਰਨ ਦੇ ਲਈ ਗਿਆ ਸੀ ਪਿਛਲੇ ਦੋ ਮਹੀਨੇ ਪਹਿਲਾਂ ਫੋਨ ਆਇਆ ਸੀ ਪਰ ਉਸ ਤੋਂ ਬਾਅਦ ਉਸਦੀ ਗੱਲ ਨਹੀਂ ਹੋਈ ਸੀ। ਪਰਿਵਾਰ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਸੀ ਕਿ ਉਸ ਦੀ ਭਾਲ ਕੀਤੀ ਜਾਵੇ ਅਤੇ ਉਸ ਨੂੰ ਸੁਰੱਖਿਅਤ ਪਿੰਡ ਵਾਪਸ ਲੈ ਕੇ ਆਇਆ ਜਾਵੇ।