ਮੀਂਹ ਪੈਣ ਨਾਲ ਥਾਣੇ ’ਚ ਹੋਈ ਜਲ ਥਲ !
ਤਰਨਤਾਰਨ: ਭਾਰਤ ਦੀ ਆਜ਼ਾਦੀ (Independence of India) ਨੂੰ 75 ਸਾਲ ਦੇ ਕਰੀਬ ਸਮਾਂ ਹੋ ਚੁੱਕਿਆ ਹੈ, ਪਰ ਅੱਜ ਵੀ ਦੇਸ਼ ਵਿੱਚ ਬਹੁਤ ਸਾਰੀਆਂ ਚੀਜਾ ਅਜਿਹੀਆਂ ਹਨ। ਜੋ ਅੰਗਰੇਜਾ ਵੱਲੋਂ ਤਿਆਰ ਕੀਤੀਆਂ ਗਈਆਂ ਹਨ, ਜਿਨ੍ਹਾਂ ਨੂੰ ਅੱਜ ਵੀ ਵਰਤਿਆ ਜਾ ਰਿਹਾ ਹੈ। ਜਿਨ੍ਹਾਂ ਵਿੱਚ ਤਰਨਤਾਰਨ ਦੇ ਸਿਟੀ ਥਾਣੇ ਦੀ ਇਮਾਰਤ (Tarn Taran City Police Station Building) ਵੀ ਸ਼ਾਮਲ ਹੈ। ਅੱਜ ਇਸ ਇਮਾਰਤ ਦੀ ਹਾਲਾਤ ਬਹੁਤ ਖਸਤਾ ਹੋ ਚੁੱਕੀ ਹੈ। ਜਿਸ ਦੀ ਤਸਵੀਰ ਮੀਂਹ ਪੈਣ ਤੋਂ ਬਾਅਦ ਸਾਹਮਣੇ ਆਈ। ਦਰਅਸਲ ਮੀਂਹ ਪੈਣ ਨਾਲ ਜਿੱਥੇ ਇਸ ਇਮਾਰਤ ਦੀਆਂ ਛੱਤਾ ਚੋਣ ਲੱਗ ਗਈਆਂ ਹਨ, ਉੱਥੇ ਹੀ ਮੀਂਹ ਪੈਣ ਨਾਲ ਇਮਾਰਤ ਦੀਆਂ ਕੰਧਾਂ ਵਿੱਚ ਵੀ ਕਰੰਟ ਆ ਰਿਹਾ ਹੈ। ਜਿਸ ਕਰਕੇ ਇੱਥੇ ਕੋਈ ਵੱਡਾ ਹਾਦਸਾ ਹੋ ਸਕਦਾ ਹੈ।