ਅਠਾਰਾਂ ਟਾਇਰਾ ਕੰਟੇਨਰ ਬਿਜਲੀ ਦੀਆਂ ਤਾਰਾਂ ਨਾਲ ਟਕਰਾਇਆ, ਚਾਲਕ ਦੀ ਮੌਕੇ ’ਤੇ ਮੌਤ - CONTAINER DRIVER RETURNING FROM GUJARAT DIES
ਤਰਨ ਤਾਰਨ: ਪਿੰਡ ਬਾਹਮਣੀਵਾਲਾ ਵਿੱਚ ਉਸ ਸਮੇਂ ਸ਼ੋਕ ਦਾ ਮਾਹੌਲ ਬਣ ਗਿਆ ਜਦੋਂ ਗੁਜਰਾਤ ਤੋਂ 18 ਟਾਇਰ ਵਾਲੇ ਕੰਟੇਨਰ ਨੂੰ ਲੈ ਕੇ ਘਰ ਪਰਤ ਰਹੇ ਡਰਾਇਵਰ ਲਖਬੀਰ ਸਿੰਘ ਦੀ ਕਰੰਟ ਲੱਗਣ ਨਾਲ ਮੌਤ ਹੋ ਗਈ। ਲਖਬੀਰ ਸਿੰਘ 18 ਟਾਇਰਾਂ ਵਾਲੇ ਕੰਟੇਨਰ ਨੂੰ ਲੈ ਕੇ ਆਪਣੀ ਮਾਤਾ ਨੂੰ ਮਿਲਣ ਲਈ ਗੁਜਰਾਤ ਤੋਂ ਘਰ ਪਰਤ ਰਿਹਾ ਸੀ ਕਿ ਪਿੰਡ ਵਿੱਚ ਦਾਖਲ ਹੁੰਦੇ ਹੀ ਉਸਦਾ ਕੰਟੇਰਨ 11 ਕੇਵੀ ਬਿਜਲੀ ਦੀਆਂ ਤਾਰਾਂ ਨਾਲ ਲੱਗ ਗਿਆ ਅਤੇ ਲਖਬੀਰ ਸਿੰਘ ਦੀ ਮੌਤ ਹੋ ਗਈ। ਵਿਧਾਨ ਸਭਾ ਹਲਕਾ ਪੱਟੀ ਦੇ ਪਿੰਡ ਬਾਹਮਣੀਵਾਲਾ ਦਾ ਰਹਿਣ ਵਾਲਾ ਲਖਬੀਰ ਸਿੰਘ (42) ਗੁਜਰਾਤ ਵਿੱਚ ਟਰਾਲਾ ਚਲਾਉਣ ਦਾ ਕੰਮ ਕਰਦਾ ਸੀ। ਪੀੜਤ ਪਰਿਵਾਰ ਵੱਲੋਂ ਪਰਿਵਾਰਿਕ ਮੈਂਬਰ ਦੀ ਮੌਤ ਦਾ ਜ਼ਿੰਮੇਵਾਰ ਬਿਜਲੀ ਵਿਭਾਗ ਨੂੰ ਦੱਸਿਆ ਗਿਆ ਹੈ ਕਿਉਂਕਿ ਲੰਮੇ ਸਮੇਂ ਤਾਰਾ ਇਸੇ ਤਰ੍ਹਾਂ ਨੀਵੀਆਂ ਲਟਕ ਰਹੀਆਂ ਸਨ। ਓਧਰ ਪੁਲਿਸ ਨੇ ਮੌਕੇ ਉੱਪਰ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।