ਟਲਿਆ ਵੱਡਾ ਹਾਦਸਾ, ਪੈਟਰੋਲੀਅਮ ਪਦਾਰਥ ਲੈ ਕੇ ਜਾ ਰਹੇ ਟੈਂਕਰ ਨੂੰ ਲੱਗੀ ਅੱਗ - ਐਚਪੀਸੀਐਲ ਡਿਪੂ
ਬਠਿੰਡਾ: ਜ਼ਿਲ੍ਹੇ ’ਚ ਐਚ.ਪੀ.ਸੀ.ਐਲ ਡਿਪੂ ਤੋਂ 29000 ਲੀਟਰ ਪੈਟਰੋਲੀਅਮ ਪਦਾਰਥ ਲੈ ਕੇ ਨਾਲਾਗੜ੍ਹ ਨੂੰ ਜਾ ਰਹੀ ਇੱਕ ਨਿੱਜੀ ਟੈਂਕਰ ਵਿੱਚ ਭਿਆਨਕ ਅੱਗ ਲੱਗ ਗਈ। ਜਾਣਕਾਰੀ ਦਿੰਦੇ ਹੋਏ ਅਧਿਕਾਰੀਆਂ ਨੇ ਕਿਹਾ ਕਿ ਇਹ ਘਟਨਾ ਗੱਡੀ ਵਿੱਚੋਂ ਤੇਲ ਕੱਢਣ ਕਾਰਨ ਵਾਪਰੀ ਹੈ ਤੇ ਪਹਿਲਾਂ ਵੀ ਇਥੇ ਤੇਲ ਦੀ ਚੋਰੀ ਕੀਤੀ ਜਾਂਦੀ ਹੈ। ਅੱਗ ਇੰਨੀ ਭਿਆਨਕ ਸੀ ਕਿ ਕੋਲ ਘੜੀ ਜੀਪ ਵੀ ਇਸ ਦੀ ਲਪੇਟ ਵਿੱਚ ਆ ਗਈ ਤੇ ਸੜਕੇ ਸੁਆਹ ਹੋ ਗਈ। ਉਥੇ ਹੀ ਅਧਿਕਾਰੀਆਂ ਨੇ ਇਸ ਮਾਮਲੇ ਵਿੱਚ ਜਾਂਚ ਦੀ ਮੰਗ ਕੀਤੀ ਹੈ ਤਾਂ ਜੋ ਦੁਬਾਰਾ ਅਜਿਹੀ ਘਟਨਾ ਨਾ ਵਾਪਰੇ, ਕਿਉਂਕਿ ਪੈਟਰੋਲੀਅਮ ਪਦਾਰਥ ਨੂੰ ਅੱਗ ਲੱਗਣ ਕਾਰਨ ਵੱਡਾ ਹਾਦਸਾ ਵਾਪਰ ਸਕਦਾ ਹੈ।
Last Updated : Jun 9, 2022, 7:57 AM IST