ਸਵਾਈਨ ਫਲੂ ਦਾ ਅਲਰਟ ਜਾਰੀ ਹੋਣ 'ਤੇ ਜਲੰਧਰ ਦੇ ਸਿਵਲ ਹਸਪਤਾਲ ਨੇ ਕੀਤੀ ਤਿਆਰੀ
ਇਨ੍ਹੀਂ ਦਿਨੀਂ ਡੇਂਗੂ ਦਾ ਬੁਖਾਰ ਤੇਜ਼ੀ ਨਾਲ ਫੈਲ ਰਿਹਾ ਹੈ, ਜਲੰਧਰ 'ਚ 365 ਮਰੀਜ਼ ਡੇਂਗੂ ਬੁਖਾਰ ਨਾਲ ਗ੍ਰਸਤ ਪਾਏ ਗਏ ਹਨ. ਉੱਧਰ ਸੂਬਾ ਸਰਕਾਰ ਵਲੋਂ ਸਵਾਈਨ ਫਲੂ ਦੇ ਅਲਰਟ ਤੋਂ ਬਾਅਦ ਜ਼ਿਲ੍ਹਾ ਸਰਕਾਰ ਹਸਪਤਾਲ 'ਚ ਇਸੋਲੇਸ਼ਨ ਵਾਰਡ ਤਿਆਰ ਕਰ ਦਿੱਤੀ ਗਈ ਹੈ। ਸਿਵਲ ਸਰਜਨ ਗੁਰਿੰਦਰ ਕੌਰ ਦਾ ਕਹਿਣਾ ਹੈ ਕਿ ਸਵਾਈਨ ਫਲੂ ਨੂੰ ਲੈ ਕੇ ਹਸਪਤਾਲ 'ਚ ਸਾਰੀਆਂ ਤਿਆਰੀਆਂ ਕੀਤੀਆਂ ਗਈਆਂ ਹਨ। ਇਸ ਦੇ ਨਾਲ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੇ ਵਲੋਂ ਕੁੱਲ 15 ਟੀਮਾਂ ਬਣਾਈਆਂ ਗਈਆਂ ਹਨ, ਜਿਨ੍ਹਾਂ ਵਲੋਂ ਘਰ-ਘਰ ਜਾ ਕੇ ਡੇਂਗੂ ਦੇ ਲਾਰਵੇ ਦੀ ਪਛਾਣ ਕੀਤੀ ਜਾਂਦੀ ਹੈ ਤੇ ਉਸਨੂੰ ਨਸ਼ਟ ਕੀਤਾ ਜਾਂਦਾ। ਉਨਾਂ ਕਿਹਾ ਕਿ ਜੇ ਕਿਸੇ ਘਰ ਜਾਂ ਦਫ਼ਤਰ ਚੋਂ ਦੁਬਾਰਾ ਡੇਂਗੂ ਦਾ ਲਾਰਵਾ ਮਿਲਦਾ ਹੈ ਤਾਂ ਉਨ੍ਹਾਂ ਦਾ ਚਲਾਣ ਵੀ ਕੱਟਿਆ ਜਾਂਦਾ ਹੈ।