ਸਵਾਮੀ ਵਿਵੇਕਾਨੰਦ ਦੀ ਜੈਅੰਤੀ ਮੌਕੇ ਤਿਆਰ ਕੀਤਾ ਪੋਰਟਰੇਟ - ਕਲਾਕਾਰ ਵਰੁਣ ਟੰਡਨ
ਚੰਡੀਗੜ੍ਹ: ਦੇਸ਼ ਦੇ ਮਹਾਨ ਦਾਰਸ਼ਨਿਕ ਅਤੇ ਵਿਸ਼ਵ ਵਿੱਚ ਭਾਰਤ ਦੀ ਰੂਹਾਨੀਅਤ ਦਾ ਡੰਕਾ ਵਜਾਉਣ ਵਾਲੇ ਸਵਾਮੀ ਵਿਵੇਕਾਨੰਦ ਦੀ ਜਨਮ ਦਿਨ ਹੈ। ਇਸ ਦਿਨ ਪੂਰੇ ਦੇਸ਼ ਵਿੱਚ ਯੁਵਾ ਦਿਵਸ ਵਜੋਂ ਮਨਾਇਆ ਜਾਂਦਾ ਹੈ। ਉਨ੍ਹਾਂ ਦੇ ਵਿਚਾਰ ਅਤੇ ਜੀਵਨ ਸਾਡੇ ਲਈ ਪ੍ਰੇਰਣਾਦਾਇਕ ਹਨ। ਇਸ ਨੂੰ ਵੇਖਦੇ ਹੋਏ ਕਲਾਕਾਰ ਵਰੁਣ ਟੰਡਨ ਨੇ ਇੱਕ ਪੋਰਟਰੇਟ ਤਿਆਰ ਕੀਤਾ ਅਤੇ ਇਸ ਪੋਰਟਰੇਟ ਨੂੰ ਪੰਜਾਬ ਯੂਨੀਵਰਸਿਟੀ ਸਵਾਮੀ ਵਿਵੇਕਾਨੰਦ ਸੈਂਟਰ ਨੂੰ ਸ਼ਰਧਾਂਜਲੀ ਵੱਜੋਂ ਦਿੱਤਾ ਗਿਆ।