ਸ਼ੱਕੀ ਡਰੋਨ ਦੀ ਦੇਖੀ ਗਈ ਹਰਕਤ, ਲੋਕਾਂ ਵਲੋਂ ਫੋਨ 'ਚ ਕੈਦ ਕੀਤੀਆਂ ਤਸਵੀਰਾਂ - ਫੋਨ ਨਾਲ ਵੀਡੀਓ ਵੀ ਬਣਾਈ
ਅੰਮ੍ਰਿਤਸਰ: ਜ਼ਿਲ੍ਹਾ ਅੰਮ੍ਰਿਤਸਰ ਦੇ ਬੀਓਪੀ ਮਹਾਵਾ 'ਚ ਡਰੋਨ ਦੇਖਣ ਨੂੰ ਮਿਲਿਆ। ਜਿਸ ਦੀ ਲੋਕਾਂ ਵਲੋਂ ਆਪਣੇ ਫੋਨ ਨਾਲ ਵੀਡੀਓ ਵੀ ਬਣਾਈ ਗਈ। ਲੋਕਾਂ ਵਲੋਂ ਉਸ ਵੀਡੀਓ ਨੂੰ ਬੀਐਸਐਫ ਵਲੋਂ ਜਾਰੀ ਹੈਲਪਲਾਈਨ ਨੰਬਰ 'ਤੇ ਭੇਜ ਕੇ ਸ਼ਿਕਾਇਤ ਵੀ ਕੀਤੀ ਗਈ। ਜਿਸ ਤੋਂ ਬਾਅਦ ਹਰਕਤ 'ਚ ਆਏ ਬੀਐਸਐਫ ਅਧਿਕਾਰੀਆਂ ਵਲੋਂ ਲੋਕਾਂ ਦੀ ਮਦਦ ਨਾਲ ਉਸ ਡਰੋਨ ਨੂੰ ਫੜਨ ਦੀ ਕੋਸ਼ਿਸ਼ ਕੀਤੀ ਗਈ। ਇਸ ਤੋਂ ਪਹਿਲਾਂ ਕਿ ਡਰੋਨ ਨੂੰ ਬੀਐਸਐਫ ਕਾਬੂ ਕਰਦੀ ਉਦੋਂ ਤੱਕ ਡਰੋਨ ਪਾਕਿਸਤਾਨ ਦੇ ਪਾਸੇ ਚੱਲਿਆ ਗਿਆ। ਇਸ ਦੇ ਨਾਲ ਹੀ ਦੱਸ ਦਈਏ ਕਿ ਬੀਤੇ ਦਿਨੀਂ ਹੀ ਬੀਐਸਐਫ ਵਲੋਂ ਹੈਲਪਲਾਈਨ ਨੰਬਰ ਜਾਰੀ ਕੀਤਾ ਗਿਆ ਸੀ ਤਾਂ ਜੋ ਕਿਸੇ ਸ਼ੱਕੀ ਕਾਰਵਾਈ ਸਬੰਧੀ ਉਨ੍ਹਾਂ ਨੂੰ ਸ਼ਿਕਾਇਤ ਭੇਜੀ ਜਾ ਸਕੇ।