ਸਿੱਖਿਆ ਮੰਤਰੀ ਮੀਤ ਹੇਅਰ ਵੱਲੋਂ ਮਾਹਿਲਪੁਰ ਸਕੂਲ ਦੀ ਅਚਨਚੇਤ ਚੈਕਿੰਗ - ਪੰਜਾਬ ਦੇ ਸਿੱਖਿਆ ਮੰਤਰੀ ਮੀਤ ਹੇਅਰ
ਹੁਸ਼ਿਆਰਪੁਰ: ਪੰਜਾਬ ਦੇ ਸਿੱਖਿਆ ਮੰਤਰੀ ਮੀਤ ਹੇਅਰ ਨੇ ਮਾਹਿਲਪੁਰ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਅਚਨਚੇਤ ਚੈਕਿੰਗ ਕੀਤੀ। ਸਕੂਲ ਵਿੱਚ ਚਲ ਰਹੇ ਫੁੱਟਬਾਲ ਵਿੰਗ ਦੇ ਵਿਦਿਆਰਥੀਆਂ ਨੇ ਵੀ ਮੰਤਰੀ ਸਾਹਿਬ ਨੂੰ ਰੱਜ ਕੇ ਦੁਖੜੇ ਸੁਣਾਏ। ਮੰਤਰੀ ਨੇ ਤੁਰੰਤ ਹੀ ਇਸ ਮਾਮਲੇ ਦੀ ਪੜਤਾਲ ਕਰਨ ਦੇ ਹੁਕਮ ਦਿੱਤੇ।ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੀਤ ਹੇਅਰ ਨੇ ਦੱਸਿਆ ਕਿ ਸਕੂਲ ਅਕਾਦਮੀ ਵਿਚ ਖਿਡਾਰੀਆਂ ਨੂੰ ਰੋਟੀ ਬਾਹਰੋਂ ਖਾਣੀ ਪੈ ਰਹੀ ਹੈ। ਇਸ ਲਈ ਜ਼ਿੰਮੇਵਾਰ ਬਖਸ਼ੇ ਨਹੀਂ ਜਾਣਗੇ। ਅਕਾਲੀ ਕਾਂਗਰਸ ਤੇ ਹੱਲਾ ਬੋਲਦਿਆਂ ਉਹਨਾਂ ਕਿਹਾ ਕਿ ਬੱਜਰੀ ਰੇਤਾ ਖਾਣ ਵਾਲੇ ਪੰਜਾਬ ਹਿਤੈਸ਼ੀਆਂ ਨੂੰ ਬਦਨਾਮ ਨਹੀਂ ਕਰਦੇ ਸਗੋਂ ਪੰਜਾਬ ਦੇ ਲੋਕਾਂ ਵੱਲੋਂ ਮਿਲੇ ਫਤਵੇ ਨੂੰ ਹਜ਼ਮ ਨਹੀਂ ਕਰ ਰਹੇ। ਉਹਨਾਂ ਕਿਹਾ ਕਿ ਆਪ ਸਰਕਾਰ ਜਲਦ ਹੀ ਸੂਬੇ ਨੂੰ ਪਟੜੀ ਤੇ ਲੈ ਆਵੇਗੀ।