ਕਿਸਾਨਾ ਬਾਰੇ ਨਹੀਂ ਸੋਚਦੀ ਕੇਂਦਰ ਸਰਕਾਰ: ਸੁਰਜੀਤ ਸਿੰਘ ਰੱਖੜਾ
ਪਟਿਆਲਾ: ਐਨਡੀਏ ਨਾਲ ਅਕਾਲੀ ਦਲ ਵੱਲੋਂ ਗਠਜੋੜ ਤੋੜੇ ਜਾਣ ਨੂੰ ਲੈ ਕੇ ਸਾਬਕਾ ਕੈਬਨਿਟ ਮੰਤਰੀ ਸੁਰਜੀਤ ਸਿੰਘ ਰੱਖੜਾ ਨੇ ਕਿਹਾ ਕਿ ਐਨਡੀਏ ਨਾਲ ਅਕਾਲੀ ਦਲ ਦਾ ਬੁਹਤ ਪੁਰਾਣਾ ਗਠਜੋੜ ਸੀ। ਉਨ੍ਹਾਂ ਕਿਹਾ ਕਿ ਕਿਸਾਨਾ ਬਾਰੇ ਕੇਂਦਰ ਸਰਕਾਰ ਨਹੀਂ ਸੋਚਦੀ ਜਿਸ ਨੂੰ ਲੈ ਕੇ ਕੋਰ ਕਮੇਟੀ ਦੇ ਸਾਰੇ ਮੈਂਬਰਾ ਦੀ ਸਹਿਮਤੀ ਨਾਲ ਇਹ ਗਠਜੋੜ ਖ਼ਤਮ ਕਰਨ ਦਾ ਫੈਸਲਾ ਕੀਤਾ ਗਿਆ।