ਜੇਲ੍ਹ ਕੱਟਣ ਤੋਂ ਬਾਅਦ ਸੁਰਜੀਤ ਸਿੰਘ ਖੋਸਾ ਨੇ SGPC ਦੇ ਜਥੇਦਾਰ 'ਤੇ ਸਾਧੇ ਨਿਸ਼ਾਨੇ - ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ
ਅੰਮ੍ਰਿਤਸਰ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ 328 ਸਰੂਪਾਂ ਦਾ ਹਿਸਾਬ ਮੰਗਣ ਗਏ ਸਿੱਖ ਜਥੇਬੰਦੀਆਂ ਦੇ ਵਿੱਚੋਂ ਇੱਕ ਨੁਮਾਇੰਦਾ ਸੁਰਜੀਤ ਸਿੰਘ ਖੋਸਾ ਨੂੰ 19 ਮਹੀਨੇ ਜੇਲ੍ਹ ਕੱਟਣ ਤੋਂ ਬਾਅਦ ਅੱਜ ਜਿਵੇ ਹੀ ਜੇਲ੍ਹ ਚੋਂ ਬਾਹਰ ਆਏ ਉਨ੍ਹਾਂ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਖ਼ਿਲਾਫ਼ ਜਮ ਕੇ ਭੜਾਸ ਕੱਢੀ ਉਥੇ ਹੀ ਸੁਰਜੀਤ ਸਿੰਘ ਖੋਸਾ ਦਾ ਕਹਿਣਾ ਹੈ ਕਿ ਅਸੀਂ 328 ਸਰੂਪਾਂ ਦਾ ਹਿਸਾਬ ਜ਼ਰੂਰ ਲਵਾਂਗੇ ਅਤੇ ਸ਼੍ਰੋਮਣੀ ਕਮੇਟੀ ਦੀਆ ਚੋਣਾਂ ਜਦ ਹੋ ਜਾਣਗੀਆਂ ਉਸ ਤੋਂ ਬਾਅਦ ਬੰਦੀ ਸਿੰਘਾਂ ਨੂੰ ਤਾਂ ਇਹ ਹਾਥੀ 'ਤੇ ਬਿਠਾ ਕੇ ਵੀ ਬਾਹਰ ਲਿਆਉਣਗੇ।