ਪੰਜਾਬੀ ਹੁਣ ਅੰਤਰਰਾਸ਼ਟਰੀ ਭਾਸ਼ਾ ਦਾ ਰੁੱਤਬਾ ਅਖ਼ਤਿਆਰ ਕਰ ਚੁੱਕੀ ਹੈ: ਸੁਰਜੀਤ ਰੱਖੜਾ - ਪੰਜਾਬੀ ਭਾਸ਼ਾ ਵਿਵਾਦ
ਪੰਜਾਬੀ ਭਾਸ਼ਾ ਨੂੰ ਲੈ ਕੇ ਕਈ ਦਿਨਾਂ ਤੋਂ ਚੱਲ ਰਹੇ ਵਿਵਾਦ ਚਾਹੇ ਅਮਿਤ ਸ਼ਾਹ ਦਾ ਬਿਆਨ ਇੱਕ ਭਾਸ਼ਾ ਇੱਕ ਰਾਸ਼ਟਰ ਦਾ ਤੇ ਚਾਹੇ ਹਿੰਦੀ ਦਿਵਸ ਉੱਪਰ ਲੇਖਕ ਹੁਕਮ ਚੰਦ ਵੱਲੋਂ ਟਿੱਪਣੀ ਕੀਤੀ ਗਈ ਹੋਵੇ ਤੇ ਹੁਣ ਤਾਜ਼ਾ ਵਿਵਾਦਾਂ ਵਿੱਚ ਗੁਰਦਾਸ ਮਾਨ ਦਾ ਬਿਆਨ ਹੋਵੇ। ਇਸ ਸਭ ਦੇ ਉੱਪਰ ਸਾਬਕਾ ਕੈਬਿਨੇਟ ਮੰਤਰੀ ਸੁਰਜੀਤ ਸਿੰਘ ਰੱਖੜਾ ਨੇ ਆਪਣੇ ਵਿਚਾਰ ਪ੍ਰਗਟ ਕਰਦੇ ਹੋਏ ਕਿਹਾ ਕਿ ਪੰਜਾਬੀ ਭਾਸ਼ਾ ਨੂੰ ਸਿਰਫ ਆਪਣੇ ਦੇਸ਼ ਵਿੱਚ ਨਹੀਂ ਵਿਦੇਸ਼ਾਂ ਵਿੱਚ ਵੀ ਪਿਆਰ ਅਤੇ ਸਤਿਕਾਰ ਮਿਲ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਪਬਲਿਕ ਵਿੱਚ ਮਸ਼ਹੂਰ ਹੋਣ ਲਈ ਭੱਦੀ ਸ਼ਬਦਾਬਲੀ ਨਹੀਂ ਵਰਤਨੀ ਚਾਹੀਦੀ। ਸੁਰਜੀਤ ਸਿੰਘ ਰੱਖੜਾ ਨੇ ਕਿਹਾ ਕਿ ਗੁਰਦਾਸ ਮਾਨ ਨੇ ਇਹ ਸਾਰੀ ਗੱਲਬਾਤ ਕਿਉ ਕੀਤੀ ਇਹ ਗੁਰਦਾਸ ਮਾਨ ਖੁਦ ਦੱਸ ਸਕਦੇ ਹਨ ਪਰ ਇਹ ਸਭ ਕੁਝ ਠੀਕ ਨਹੀਂ ਹੈ।
Last Updated : Sep 28, 2019, 8:31 PM IST