'56 ਇੰਚ ਦੀ ਛਾਤੀ' ਦਾ ਸਾਥ ਦੇਣ ਸੰਸਦ 'ਚ ਪਹੁੰਚਿਆ 'ਢਾਈ ਕਿੱਲੋ ਦਾ ਹੱਥ' - lok sabha
ਨਵੀਂ ਦਿੱਲੀ: ਅਦਾਕਾਰ ਸੰਨੀ ਦਿਓਲ ਨੇ ਰਸਮੀ ਤੌਰ 'ਤੇ ਸਿਆਸਤ ਵਿੱਚ ਪੈਰ ਰੱਖ ਲਿਆ ਹੈ। ਸੰਨੀ ਦਿਓਲ ਨੇ ਪਹਿਲੀ ਵਾਰ ਲੋਕ ਸਭਾ ਚੋਣ ਲੜੀ ਅਤੇ ਪਹਿਲੀ ਵਾਰ 'ਚ ਹੀ ਜਿੱਤ ਹਾਸਿਲ ਕੀਤੀ ਹੈ। ਉਨ੍ਹਾਂ ਪੰਜਾਬ ਦੇ ਗੁਰਦਾਸਪੁਰ ਤੋਂ ਕਾਂਗਰਸ ਦੇ ਸਾਬਕਾ ਸੰਸਦ ਮੈਂਬਰ ਸੁਨੀਲ ਜਾਖੜ ਨੂੰ ਵੱਡੇ ਅੰਤਰ ਨਾਲ ਹਰਾਇਆ ਹੈ। ਅੱਜ ਸੰਨੀ ਦਿਓਲ ਨੇ ਲੋਕ ਸਭਾ 'ਚ ਸੰਸਦ ਮੈਂਬਰ ਦੇ ਤੌਰ 'ਤੇ ਸਹੁੰ ਚੁੱਕੀ ਜਿਸ ਤੋਂ ਬਾਅਦ ਹੁਣ ਸੰਨੀ ਦਿਓਲ ਸਰਗਰਮ ਸਿਆਸਤ ਵਿੱਚ ਆ ਗਏ ਹਨ।
Last Updated : Jun 18, 2019, 1:54 PM IST