ਪੰਜਾਬ

punjab

ETV Bharat / videos

ਅਸਲ ਮੁੱਦਿਆਂ ਤੋਂ ਧਿਆਨ ਭਟਕਾਉਣ ਲਈ ਭਾਜਪਾ ਨੇ ਚੁੱਕਿਆ ਐਨਆਰਸੀ ਦਾ ਮੁੱਦਾ: ਸੁਨੀਲ ਜਾਖੜ - ਨਾਗਰਿਕਤਾ ਸੋਧ ਬਿੱਲ ਤੇ ਪੰਜਾਬ ਦੀ ਰਾਇ

By

Published : Dec 10, 2019, 5:27 PM IST

ਨਾਗਰਿਕਤਾ ਸੋਧ ਬਿੱਲ ਪਾਸ ਹੋਣ ਨਾਲ ਜਿਸ ਤਰ੍ਹਾਂ ਦਾ ਅਸਾਮ ਵਿੱਚ ਵਿਰੋਧ ਦੇਖਣ ਨੂੰ ਮਿਲ ਰਿਹਾ ਹੈ, ਇਸ ਬਿੱਲ ਨੂੰ ਲੈ ਕੇ ਨਾਗਰਿਕਾਂ ਦੇ ਵਿੱਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ, ਇਸ ਬਿੱਲ ਬਾਰੇ ਬੋਲਦਿਆਂ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ਕੇਂਦਰ ਸਰਕਾਰ ਬੀਜੇਪੀ ਨੇ ਜਿਹੜਾ ਐਨਆਰਸੀ ਬਿੱਲ ਨੂੰ ਲੈ ਕੇ ਕੰਮ ਚਾਲੂ ਕੀਤਾ ਅਤੇ ਨਾਗਰਿਕਤਾ ਸੋਧ ਬਿੱਲ ਲੈ ਕੇ ਆਈ ਹੈ ਇਹ ਦੋਨੇ ਗੱਲਾਂ ਸਾਵਿਧਾਨ ਦੇ ਖਿਲਾਫ਼ ਹਨ। ਉਨ੍ਹਾਂ ਨੇ ਆਪਣੇ ਦੇਸ਼ ਵਿੱਚ ਜੋ ਸੈਕੁਲਰ ਢਾਂਚਾ ਹੈ ਉਸ ਵਿੱਚ ਨਫਰਤ ਦੇ ਬੀਜ ਬੀਜੇ ਜਾ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਦੇਸ਼ ਦੇ ਅਸਲ ਮੁੱਦਿਆ ਤੋਂ ਲੋਕਾਂ ਦਾ ਧਿਆਨ ਭਟਕਾਉਣ ਦੇ ਲਈ ਬੀਜੇਪੀ ਇਹ ਬਿੱਲ ਲੈ ਕੇ ਆਈ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਪੰਜਾਬ ਦੇ ਵਿੱਚ ਵੀ ਇਸ ਬਿੱਲ ਦਾ ਪੂਰਾ ਅਸਰ ਵੇਖਣ ਨੂੰ ਮਿਲੇਗਾ, ਕਿਉਂਕਿ ਕੇਂਦਰ ਹਮੇਸ਼ਾ ਕਿਸੇ ਨਾ ਕਿਸੇ ਗੱਲ 'ਤੇ ਪੰਜਾਬ ਨੂੰ ਟਾਰਗੇਟ ਕਰਦਾ ਰਹਿੰਦਾ ਹੈ, ਇਸ ਲਈ ਜਿੱਥੇ ਵੀ ਘੱਟ ਗਿਣਤੀ ਦੇ ਲੋਕਾਂ ਹਨ ਉਥੇ ਇਸ ਬਿੱਲ ਦਾ ਅਸਰ ਜ਼ਰੂਰ ਵੇਖਣ ਨੂੰ ਮਿਲੇਗਾ।

ABOUT THE AUTHOR

...view details