ਮਹਾਰਾਜਾ ਰਣਜੀਤ ਸਿੰਘ ਦੀ ਗਰਮੀਆਂ ਦੀ ਰਾਜਧਾਨੀ ਨੇ ਧਾਰਿਆ ਖੰਡਰ ਦਾ ਰੂਪ - Maharaja Ranjit Singh
ਗਰਦਾਸਪੁਰ: ਹਲਕਾ ਦੀਨਾਨਗਰ ਦਾ ਇੱਕ ਆਪਣਾ ਇਤਿਹਾਸ ਹੈ ਕਿਉਂਕਿ ਦੀਨਾਨਗਰ ਕਿਸੇ ਵੇਲੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਗਰਮੀਆਂ ਦੀ ਰਾਜਧਾਨੀ ਹੁੰਦੀ ਸੀ। ਮਹਾਰਾਜਾ ਰਣਜੀਤ ਸਿੰਘ ਗਰਮੀਆਂ ਵਿੱਚ ਆ ਕੇ ਆਪਣਾ ਰਾਜ ਭਾਗ ਇਸ ਜਗ੍ਹਾਂ ਤੋਂ ਚਲਾਉਂਦੇ ਸਨ ਅਤੇ ਕਈ ਮਹੱਤਵਪੂਰਨ ਫੈਸਲੇ ਇਸ ਜਗ੍ਹਾਂ 'ਤੇ ਬੈਠ ਕੇ ਕਰਦੇ ਸਨ। ਪਰ ਇਹ ਇਤਿਹਾਸਿਕ ਇਮਾਰਤਾਂ ਟਹਿ ਢੇਰੀ ਹੋ ਚੁੱਕਿਆ ਹਨ ਅਤੇ ਇਹ ਸਥਾਨ ਜੁਆਰੀਆਂ ਅਤੇ ਨਸ਼ੇੜੀਆਂ ਦਾ ਅੱਡਾ ਬਣ ਕੇ ਰਹਿ ਗਿਆ ਹੈ। ਇਸ ਇਤਿਹਾਸਿਕ ਇਮਾਤਰ ਵੱਲ ਨਾ ਤਾਂ ਪੰਜਾਬ ਸਰਕਾਰ ਧਿਆਨ ਦੇ ਰਹੀ ਹੈ ਅਤੇ ਨਾ ਹੀ ਜ਼ਿਲ੍ਹਾ ਪ੍ਰਸਾਸ਼ਨ ਧਿਆਨ ਦੇ ਰਹੀਂ ਹੈ।