ਪੰਜਾਬ

punjab

By

Published : Jun 25, 2019, 11:40 PM IST

ETV Bharat / videos

ਐਮਰਜੈਂਸੀ ਦੇ 44 ਸਾਲ ਪੂਰੇ ਹੋਣ 'ਤੇ ਸੁਖਬੀਰ ਬਾਦਲ ਨੇ ਗਾਂਧੀ ਪਰਿਵਾਰ 'ਤੇ ਵਿੰਨ੍ਹੇ ਨਿਸ਼ਾਨੇ

ਐਮਰਜੈਂਸੀ ਦੇ 44 ਸਾਲ ਪੂਰੇ ਹੋਣ 'ਤੇ ਫ਼ਿਰੋਜ਼ਪੁਰ ਤੋਂ ਸੰਸਦ ਮੈਂਬਰ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਨਵੀਂ ਦਿੱਲੀ ਵਿਖੇ ਪ੍ਰੈਸ ਕਾਨਫ਼ਰੰਸ ਕੀਤੀ। ਇੱਥੇ ਉਨ੍ਹਾਂ ਦੱਸਿਆ ਕਿ ਇਸੇ ਦਿਨ ਸੰਨ 1975 ਵਿੱਚ ਇੰਦਰਾ ਗਾਂਧੀ ਨੇ ਦੇਸ਼ ਭਰ ਵਿੱਚ ਐਮਰਜੈਂਸੀ ਲਗਾ ਦਿੱਤੀ ਸੀ ਤੇ ਸੰਵਿਧਾਨ ਖ਼ਤਮ ਕਰ ਕੇ ਸਾਰੇ ਹੱਕ ਆਪਣੇ ਹੱਥ 'ਚ ਲੈ ਲਏ ਸੀ। ਬਾਦਲ ਨੇ ਕਿਹਾ ਕਿ ਇਸ ਦੇ ਵਿਰੁੱਧ ਗੁੱਸੇ ਹੋਏ ਲੋਕਾਂ ਨੇ ਉਸ ਸਮੇਂ ਜੰਗ ਸ਼ੁਰੂ ਕਰ ਦਿੱਤੀ ਸੀ। ਉਸ ਸਮੇਂ 90 ਹਜ਼ਾਰ ਲੋਕ ਗ੍ਰਿਫ਼ਤਾਰ ਹੋਏ ਸਨ, ਜਿਨ੍ਹਾਂ 'ਚ 60 ਹਜ਼ਾਰ ਅਕਾਲੀ ਦਲ ਦੇ ਸਨ। ਉਨ੍ਹਾਂ ਦੱਸਿਆ ਕਿ 9 ਜੁਲਾਈ ਨੂੰ ਪਹਿਲਾ ਜੱਥੇ ਨੇ ਪਰਕਾਸ਼ ਸਿੰਘ ਬਾਦਲ ਦੀ ਅਗਵਾਈ 'ਚ ਜਾ ਕੇ ਗ੍ਰਿਫ਼ਤਾਰੀ ਦਿੱਤੀ ਸੀ।

ABOUT THE AUTHOR

...view details