ਸੁਖਬੀਰ ਬਾਦਲ ਦੀ ਮੁੜ ਫਿਸਲੀ ਜ਼ੁਬਾਨ, 1984 ਸਿੱਖ ਕਤੇਲਾਮ 'ਤੇ ਦਿੱਤਾ ਇਹ ਬਿਆਨ
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਸੁਖਬੀਰ ਬਾਦਲ ਨੇ ਲੋਕ ਸਭਾ 'ਚ ਪਾਰਟੀ ਵੱਲੋਂ ਧਾਰਾ 370 'ਚ ਬਦਲਾਅ ਕੀਤੇ ਜਾਣ ਦੀ ਜਿੱਥੇ ਸ਼ਲਾਘਾ ਕੀਤੀ ਉੱਥੇ ਹੀ 1984 ਸਿੱਖ ਕਤਲੇਆਮ ਮਾਮਲੇ ਦਾ ਜ਼ਿਕਰ ਕਰਦੇ ਹੋਏ ਆਪਣੀ ਜ਼ੁਬਾਨ 'ਤੇ ਕਾਬੂ ਨਾ ਪਾ ਸਕੇ। ਲੋਕ ਸਭਾ 'ਚ ਬਿਆਨਬਾਜ਼ੀ ਕਰਦੇ ਹੋਏ ਸੁਖਬੀਰ ਬਾਦਲ ਦੀ ਜ਼ੁਬਾਨ ਫਿਸਲ ਗਈ, ਉਨ੍ਹਾਂ 1984 ਦਾ ਜ਼ਿਕਰ ਕਰਦਿਆਂ ਕਿਹਾ ਕਿ ਜਦੋਂ ਰਾਹੁਲ ਗਾਂਧੀ ਪ੍ਰਧਾਨ ਮੰਤਰੀ ਸਨ ਤਾਂ ਉਨ੍ਹਾਂ ਦੇ ਇਸ਼ਾਰੇ 'ਤੇ ਲੱਖਾਂ ਸਿੱਖਾਂ ਨੂੰ ਮਰਵਾਇਆ ਗਿਆ। ਸੁਖਬੀਰ ਬਾਦਲ ਦੇ ਇਸ ਬਿਆਨ ਤੇ ਲੋਕ ਸਭਾ 'ਚ ਕਾਂਗਰਸ ਮੈਂਬਰਾਂ ਵੱਲੋਂ ਸ਼ੋਰ ਮਚਾਇਆ ਗਿਆ। ਦੱਸਣਯੋਗ ਹੈ ਕਿ 1984 ਮਾਮਲੇ ਦੌਰਾਨ ਦੇਸ਼ ਦੇ ਪ੍ਰਧਾਨ ਮੰਤਰੀ ਰਾਹੁਲ ਗਾਂਧੀ ਨਹੀਂ ਬਲਕਿ ਰਾਜੀਵ ਗਾਂਧੀ ਸਨ।