Suicide:ਹਵਾਲਾਤੀ ਨੇ ਥਾਣੇ ਅੰਦਰ ਲਿਆ ਫਾਹਾ - ਨਬਾਲਿਗ ਲੜਕੀ
ਪਠਾਨਕੋਟ:ਨੰਗਲਭੂਰ ਥਾਣੇ ਦੇ ਵਿਚ 22 ਸਾਲਾ ਹਵਾਲਾਤੀ (Detainee)ਨੇ ਫਾਹਾ ਲੈ ਕੇ ਖੁਦਕੁਸ਼ੀ (Suicide)ਕਰ ਲਈ ਹੈ।ਇਸ ਵਿਅਕਤੀ ਨੇ ਕੁੱਝ ਮਹੀਨੇ ਪਹਿਲਾਂ ਹੀ ਨਬਾਲਿਗ ਲੜਕੀ ਨੂੰ ਭਜਾ ਕੇ ਲੈ ਗਿਆ ਸੀ ਅਤੇ ਲੜਕੀ ਦੇ ਪਰਿਵਾਰ ਨੇ ਮਾਮਲਾ ਦਰਜ ਕਰਵਾਇਆ ਸੀ।ਇਸ ਮੁਲਜ਼ਮ ਨੂੰ ਪਟਿਆਲਾ ਤੋਂ ਗ੍ਰਿਫ਼ਤਾਰ (Arrested)ਕੀਤਾ ਸੀ।ਇਸ ਬਾਰੇ ਪੁਲਿਸ ਅਧਿਕਾਰੀ ਰਾਜਿੰਦਰ ਮਨਹਾਸ ਨੇ ਕਿਹਾ ਹੈ ਕਿ ਲੜਕੇ ਨੇ ਫਾਹਾ ਲੈ ਕੇ ਖੁਦਕੁਸ਼ੀ ਕੀਤੀ ਹੈ ਅਤੇ ਇਸ ਪੂਰੇ ਮਾਮਲੇ ਵਿਚ ਜੁਡੀਸ਼ੀਅਲ ਇਨਕੁਆਰੀ ਕੀਤੀ ਜਾ ਰਹੀ ਹੈ।ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਉੱਚ ਅਧਿਕਾਰੀਆਂ ਵੱਲੋਂ ਇਨਕੁਆਰੀ ਕੀਤੀ ਜਾਵੇਗੀ।