ਪ੍ਰਸਿੱਧ ਸੈਂਡ ਆਰਟੀਸਟ ਸੁਦਰਸ਼ਨ ਪਟਨਾਇਕ ਨੇ ਰੇਤ ਕਲਾ ਰਾਹੀਂ ਦਿੱਤੀ ਦ੍ਰੋਪਦੀ ਮੁਰਮੂ ਨੂੰ ਵਧਾਈ - Sudarsan Pattnaik Conveys Wishes
ਪ੍ਰਸਿੱਧ ਸੈਂਡ ਆਰਟੀਸਟ ਸੁਦਰਸ਼ਨ ਪਟਨਾਇਕ ਅਤੇ ਉਨ੍ਹਾਂ ਦੀ ਟੀਮ ਨੇ ਓਡੀਸ਼ਾ ਦੇ ਪੁਰੀ ਤੱਟ 'ਤੇ ਇੱਕ ਸ਼ਾਨਦਾਰ ਰੇਤ ਕਲਾ ਤਿਆਰ ਕੀਤੀ, ਜਿਸ ਵਿੱਚ ਰਾਸ਼ਟਰਪਤੀ ਚੋਣ ਲਈ ਐਨਡੀਏ ਦੀ ਉਮੀਦਵਾਰ ਦ੍ਰੋਪਦੀ ਮੁਰਮੂ ਨੂੰ ਦਰਸਾਇਆ ਗਿਆ ਹੈ। ਇਸ ਮੌਕੇ ਉਨ੍ਹਾਂ ਕਿਹਾ, 'ਇਹ ਉੜੀਸਾ ਦੇ ਹਰ ਵਿਅਕਤੀ ਲਈ ਮਾਣ ਵਾਲੀ ਗੱਲ ਹੈ ਅਤੇ ਅਸੀਂ ਇਸ ਰੇਤ ਕਲਾ ਰਾਹੀਂ ਉਨ੍ਹਾਂ ਨੂੰ ਵਧਾਈ ਦਿੱਤੀ ਹੈ।' ਉਨ੍ਹਾਂ ਇਹ ਵੀ ਕਿਹਾ ਕਿ, 'ਇਸ ਕਲਾ ਰਾਹੀਂ ਅਸੀਂ ਇਹ ਸੰਦੇਸ਼ ਦੇਣਾ ਚਾਹੁੰਦੇ ਹਾਂ- 'ਮੇਰਾ ਭਾਰਤ ਮਹਾਨ ਹੈ।' ਉਨ੍ਹਾਂ ਦੀ ਇਸ ਸ਼ਾਨਦਾਰ ਅਤੇ ਖੂਬਸੂਰਤ ਰੇਤ ਕਲਾ ਨੂੰ ਦੇਖਣ ਲਈ ਕਿਨਾਰੇ 'ਤੇ ਲੋਕਾਂ ਦੀ ਭੀੜ ਇਕੱਠੀ ਹੋ ਗਈ ਅਤੇ ਇਸ ਰੇਤ ਕਲਾ ਨਾਲ ਤਸਵੀਰਾਂ ਵੀ ਖਿਚਵਾਈਆਂ।