ਰਾਜਿੰਦਰਾ ਕਾਲਜ ਦੇ ਵਿਦਿਆਰਥੀਆਂ ਨੇ ਲਾਇਆ ਸਿੱਧੂ ਮੂਸੇਵਾਲਾ ਨੂੰ ਸਮਰਪਿਤ ਖ਼ੂਨਦਾਨ ਕੈਂਪ - ਸ਼ਹੀਦ ਭਗਤ ਸਿੰਘ ਸਟੂਡੈਂਟ ਯੂਨੀਅਨ
ਬਠਿੰਡਾ: ਸ਼ਹੀਦ ਭਗਤ ਸਿੰਘ ਸਟੂਡੈਂਟ ਯੂਨੀਅਨ ਰਾਜਿੰਦਰਾ ਕਾਲਜ ਬਠਿੰਡਾ ਵੱਲੋਂ ਅੱਜ ਬੀਤੇ ਦਿਨੀਂ ਗੈਂਗਸਟਰਾਂ ਦੀ ਗੋਲੀ ਦਾ ਸ਼ਿਕਾਰ ਹੋਏ ਪੰਜਾਬ ਦੇ ਮਸ਼ਹੂਰ ਗਾਇਕ 'ਤੇ ਨੇਤਾ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਦੀ ਯਾਦ 'ਚ 51 ਯੂਨਿਟ ਖ਼ੂਨ ਦਾਨ ਦਾ ਕੈਂਪ ਲਗਾਇਆ ਜਿਸ ਵਿਚ ਕਾਲਜ ਦੇ ਮੁੰਡੇ ਅਤੇ ਕੁੜੀਆਂ ਨੇ ਖ਼ੂਨਦਾਨ ਕੀਤਾ। ਸਟੂਡੈਂਟ ਯੂਨੀਅਨ ਦੇ ਪ੍ਰਧਾਨ ਗੁਰਪ੍ਰੀਤ ਔਲਖ ਦਾ ਕਹਿਣਾ ਹੈ ਕਿ ਅੱਜ ਅਸੀਂ ਸਵਰਗੀ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲੇ ਨੂੰ ਦੀ ਯਾਦ ਨੂੰ ਸਮਰਪਿਤ ਸਰਕਾਰੀ ਰਾਜਿੰਦਰਾ ਕਾਲਜ ਵਿੱਚ 51 ਯੂਨਿਟ ਖੂਨ ਦਾਨ ਦਾ ਕੈਂਪ ਲਗਾਇਆ ਗਿਆ ਕਿਉਂਕਿ ਅਸੀਂ ਸਾਰੇ ਸਟੂਡੈਂਟ ਸਿੱਧੂ ਮੂਸੇਵਾਲਾ ਨੂੰ ਆਪਣਾ ਆਈਡਲ ਮੰਨਦੇ ਹਾਂ ਅਤੇ ਉਨ੍ਹਾਂ ਦੇ ਫੈਨ ਹਾਂ ਇਸ ਲਈ ਅਸੀਂ ਉਨ੍ਹਾਂ ਦੇ ਭੋਗ ਤੋਂ ਪਹਿਲਾਂ ਮੂਸੇਵਾਲਾ ਨੂੰ ਸਮਰਪਿਤ ਖ਼ੂਨਦਾਨ ਕੈਂਪ ਲਗਾਇਆ।