ਅਧਿਆਪਕ ਦੀ ਸਕੂਲ ਤੋਂ ਵਿਦਾਈ ਦੌਰਾਨ ਬੱਚਿਆ ਨੇ ਰੋ ਰੋ ਕੀਤਾ ਬੁਰਾ ਹਾਲ, ਦੇਖੋ ਵੀਡੀਓ - ਬੱਚਿਆ ਨੇ ਰੋ ਰੋ ਕੀਤਾ ਬੁਰਾ ਹਾਲ
ਚੰਡੀਗੜ੍ਹ: ਵਿਦਿਆਰਥੀ ਅਤੇ ਇੱਕ ਅਧਿਆਪਕ ਦਾ ਰਿਸ਼ਤਾ ਬਹੁਤ ਹੀ ਪਿਆਰਾ ਹੁੰਦਾ ਹੈ ਕੁਝ ਅਜਿਹੀ ਹੀ ਤਸਵੀਰ ਚੰਡੀਗੜ੍ਹ ਦੇ ਮਨੀਮਾਜਰਾ ਕਸਬੇ ਤੋਂ ਦੇਖਣ ਨੂੰ ਮਿਲੀ ਜਿੱਥੇ ਇੰਦਰਾ ਕਾਲੋਨੀ ਚ ਬਣੇ ਸਰਕਾਰੀ ਸਕੂਲ ਵਿਖੇ ਇੱਕ ਅਧਿਆਪਕ ਦਾ ਟਰਾਂਸਫਰ ਹੋਣ ’ਤੇ ਬੱਚਿਆ ਨੇ ਉਨ੍ਹਾਂ ਨੂੰ ਰੋ ਰੋ ਕੇ ਵਿਦਾਈ ਦਿੱਤੀ। ਇਸ ਦਾ ਵੀਡੀਓ ਸੋਸ਼ਲ ਮੀਡੀਆ ’ਤੇ ਵੀ ਖੂਬ ਵਾਇਰਲ ਹੋ ਰਿਹਾ ਹੈ। ਮਿਲੀ ਜਾਣਕਾਰੀ ਮੁਤਾਬਿਕ ਅਧਿਆਪਕ ਰਾਜ ਵਕੀਲ ਸਿੰਘ ਬੀਤੇ ਕਈ ਸਾਲਾਂ ਤੋਂ ਇਸ ਸਰਕਾਰੀ ਸਕੂਲ ਚ ਪੜਾ ਰਹੇ ਸੀ ਨਾਲ ਹੀ ਉਨ੍ਹਾਂ ਦਾ ਬੱਚਿਆ ਦੇ ਨਾਲ ਕਾਫੀ ਲਗਾਅ ਵੀ ਸੀ। ਜਿਵੇਂ ਹੀ ਬੱਚਿਆ ਨੂੰ ਉਨ੍ਹਾਂ ਦੇ ਟਰਾਂਸਫਰ ਹੋਣ ਦਾ ਪਤਾ ਲੱਗਾ ਤਾਂ ਬੱਚੇ ਭਾਵੁਕ ਹੋ ਗਏ। ਮਿਲੀ ਜਾਣਕਾਰੀ ਮੁਤਾਬਿਕ ਜੇਬੀਟੀ ਅਧਿਆਪਕ ਰਾਜ ਵਕੀਲ ਸਿੰਘ ਦਾ ਤਬਾਦਲਾ ਸਰਕਾਰੀ ਹਾਈ ਸਕੂਲ ਸੈਕਟਰ-26 ਵਿੱਚ ਕਰ ਦਿੱਤਾ ਗਿਆ ਹੈ।
Last Updated : Aug 3, 2022, 1:07 PM IST