ਸਰਕਾਰੀ ਨੀਤੀਆਂ ਨੂੰ ਲੋਕ-ਵਿਰੋਧੀ ਦੱਸਦਿਆਂ ਸੰਗਠਨਾਂ ਨੇ ਕੀਤਾ ਰੋਸ ਪ੍ਰਦਰਸ਼ਨ - ਰੈਗੂਲਰ ਕਰਮਚਾਰੀਆਂ ਨੇਂ ਸਰਕਾਰ ਵਿਰੁੱਧ ਨਾਅਰੇਬਾਜੀ ਕੀਤੀ
ਸ੍ਰੀ ਮੁਕਤਸਾਰ ਸਾਹਿਬ: ਪੰਜਾਬ ਅਤੇ ਕੇਂਦਰ ਦੀਆਂ ਸਰਕਾਰਾਂ ਦੁਆਰਾ ਲੋਕ ਹਿਤਾਂ ਦੀ ਥਾਂ ਜਨ ਵਿਰੋਧੀ ਨੀਤੀਆਂ ਨੂੰ ਲਾਗੂ ਕਰਨ ਦਾ ਦੋਸ਼ ਲਗਾਉਂਦਿਆਂ ਪੰਜਾਬ ਅਤੇ ਯੂਟੀ, ਮੁਲਾਜ਼ਮ ਸੰਘਰਸ਼ ਮੋਰਚਾ ਦੇ ਠੇਕਾ ਅਧਾਰਿਤ ਕਰਮਚਾਰੀਆਂ ਸਮੇਤ ਰੈਗੂਲਰ ਕਰਮਚਾਰੀਆਂ ਨੇ ਸਰਕਾਰ ਵਿਰੁੱਧ ਨਾਅਰੇਬਾਜੀ ਕਰਕੇ ਰੋਸ ਪ੍ਰਦਰਸ਼ਨ ਕੀਤਾ। ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਜੰਗਲਾਤ ਕਾਮਿਆਂ, ਆਸ਼ਾ ਵਰਕਰਾਂ ਸਮੇਤ ਕਈ ਹੋਰ ਵਿਭਾਗਾਂ ਨੂੰ ਲੰਬੇ ਸਮੇਂ ਤੋਂ ਤਨਖਾਹਾਂ ਨਹੀਂ ਮਿਲੀਆਂ ਹਨ। ਇਸ ਮੌਕੇ ਜਸਵਿੰਦਰ ਸਿੰਘ ਝਬੇਲਵਾਲੀ ਨੇ ਦੱਸਿਆ ਕਿ ਘਰ-ਘਰ ਨੌਕਰੀ ਦੇਣ ਦੀ ਥਾਂ ਪਹਿਲਾਂ ਤੋਂ ਨੌਕਰੀਆਂ ਕਰ ਰਹੇ ਵਿਭਾਗਾਂ ਨੂੰ ਨਿਜੀ ਹੱਥਾਂ 'ਚ ਦੇ ਕੇ ਨੌਕਰੀਆਂ ਖ਼ਤਮ ਕੀਤੀਆਂ ਜਾ ਰਹੀਆਂ ਹਨ।
Last Updated : Sep 11, 2020, 4:26 PM IST