ਤੇਜ਼ ਹਨ੍ਹੇਰੀ ਨਾਲ ਦਰੱਖ਼ਤ ਅਤੇ ਬਿਜਲੀ ਦੇ ਖੰਭੇ ਡਿੱਗੇ - Strong Winds
ਰੂਪਨਗਰ: ਬੀਤੀ ਰਾਤ ਹਨੇਰੀ ਅਤੇ ਝੱਖੜ ਚੱਲਣ ਕਾਰਨ ਸ਼ਹਿਰ ਵਿਚ ਦਰਖਤ ਅਤੇ ਬਿਜਲੀ ਦੇ ਖੰਭੇ (Power Poles)ਟੁੱਟ ਗਏ ਹਨ। ਜਿਸ ਕਾਰਨ ਇਲਾਕੇ ਦੀ ਬਿਜਲੀ ਬੰਦ ਹੋ ਗਈ ਹੈ। ਇਲਾਕੇ ਦੇ ਲੋਕਾਂ ਨੇ ਦੱਸਿਆ ਹੈ ਕਿ ਬੀਤੀ ਰਾਤ ਆਈ ਤੇਜ਼ ਹਨ੍ਹੇਰੀ (Strong Winds)ਦੇ ਕਾਰਨ ਉਨ੍ਹਾਂ ਦੇ ਮੁਹੱਲੇ ਦੇ ਵਿੱਚ ਦਰੱਖਤ ਟੁੱਟ ਕੇ ਬਿਜਲੀ ਦੀਆਂ ਤਾਰਾਂ ਦੇ ਉਪਰ ਗਿਰ ਗਏ ਹਨ ਜਿਸ ਨਾਲ ਜਿਥੇ ਬਿਜਲੀ ਦੀਆਂ ਤਾਰਾਂ ਟੁੱਟ ਗਈਆਂ ਹਨ ਅਤੇ ਬਿਜਲੀ ਦੇ ਖੰਭੇ ਵੀ ਟੁੱਟ ਗਏ ਹਨ। ਰਾਤ ਤੋਂ ਹੀ ਉਨ੍ਹਾਂ ਦੇ ਇਲਾਕੇ ਦੀ ਬਿਜਲੀ ਬੰਦ ਪਈ ਹੈ ਉਨ੍ਹਾਂ ਮੰਗ ਕੀਤੀ ਹੈ ਕਿ ਖੰਭੇ ਨਵੇਂ ਲਗਾਏ ਜਾਣ।