ਘੱਲੂਘਾਰਾ ਦਿਹਾੜੇ ਤੋਂ ਪਹਿਲਾ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ ਸਖ਼ਤੀ
ਜਲੰਧਰ: ਘੱਲੂਘਾਰਾ ਦਿਹਾੜੇ ਮੌਕੇ ਸਿੱਖ ਫਾਰ ਜਸਟਿਸ ਵੱਲੋਂ ਆਈ ਧਮਕੀ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਸਖ਼ਤ ਹੁੰਦਾ ਨਜ਼ਰ ਆ ਰਿਹਾ ਹੈ। ਜਲੰਧਰ 'ਚ ਇਸੇ ਦੇ ਚੱਲਦੇ ਅੱਜ ਜੀ ਆਰ ਪੀ ਐਫ ਨੇ ਜਲੰਧਰ ਸਟੇਸ਼ਨ ਸੁਮੇਤ ਹੋਰ ਕਈ ਨੇੜਲੇ ਸਟੇਸ਼ਨਾਂ ਦੀ ਚੈਕਿੰਗ ਕੀਤੀ . ਇਸ ਦੌਰਾਨ ਜੀ ਆਰ ਪੀ ਐਫ ਦੇ ਅਫ਼ਸਰ ਅਤੇ ਜਵਾਨਾਂ ਨੇ ਪੂਰੇ ਸਟੇਸ਼ਨ ਤੇ ਸ਼ੱਕੀ ਲੋਕਾਂ ਦੀ ਤਲਾਸ਼ੀ ਲੈਣ ਦੇ ਨਾਲ ਨਾਲ ਉਨ੍ਹਾਂ ਥਾਵਾਂ ਨੂੰ ਵੀ ਝਟਕਾ ਜਿੱਥੇ ਕਿਸੇ ਅਣਪਛਾਤੇ ਵਿਅਕਤੀ ਵੱਲੋਂ ਐਸੀ ਚੀਜ਼ ਰੱਖੀ ਜਾ ਸਕਦੀ ਹੋਵੇ ਜਿਸ ਨਾਲ ਕੋਈ ਨੁਕਸਾਨ ਹੋਇਆ ਹੈ।