ਪੰਜਾਬ

punjab

ETV Bharat / videos

ਵਿਦਿਆਰਥੀਆਂ 'ਤੇ ਹੋਏ ਲਾਠੀਚਾਰਜ ਦੀ ਨਿੰਦਾ, ਫੂਕਿਆ ਸਰਕਾਰ ਦਾ ਪੁਤਲਾ - Statue of Punjab Government burnt

By

Published : Jun 12, 2022, 12:33 PM IST

ਤਰਨਤਾਰਨ : ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਤਹਿਸੀਲ ਕਮੇਟੀ ਭਿੱਖੀਵਿੰਡ ਵੱਲੋ ਵਿਦਿਆਰਥੀਆਂ ਉੱਤੇ ਹੋਏ ਲਾਠੀਚਾਰਜ ਦੇ ਵਿਰੋਧ ਵਿੱਚ ਪੰਜਾਬ ਸਰਕਾਰ ਦਾ ਪੁਤਲਾ ਰਾਜੋਕੇ ਦੇ ਮੇਨ ਬਾਜ਼ਾਰ ਵਿੱਚ ਫੂਕਿਆ ਗਿਆ। ਨੌਜਵਾਨਾਂ ਨੇ ਭਾਰੀ ਗੁੱਸਾ ਪ੍ਰਗਟਾਇਆ ਗਿਆ। ਇਸ ਸਮੇਂ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਤਹਿਸੀਲ ਸਕੱਤਰ ਲਾਜਰ ਲਾਖਣਾ ਕਿਹਾ ਕਿ ਪੰਜਾਬ ਦੀ "ਆਮ ਆਦਮੀ" ਦੀ ਸਰਕਾਰ ਨੇ ਪਹਿਲਾਂ ਸਾਡਾ ਡੈਮ ਬਿਜਲੀ ਅਤੇ ਪਾਣੀ ਖੁਆ ਲਿਆ ਉੱਤੇ ਹੁਣ ਕੇਂਦਰ ਦੀ ਸਰਕਾਰ ਦੀ ਨਿਗਾਹ ਸਾਡੀ ਪੰਜਾਬ ਦੀ ਯੁਨੀਵਰਸਿਟੀ ਉੱਤੇ ਹੈ। ਪੰਜਾਬ ਦੀ ਸਰਕਾਰ ਹੱਥ ਉੱਤੇ ਹੱਥ ਧਰ ਕੇ ਬੈਠੀ ਹੈ। ਇਸ ਵਿਰੋਧ ਵਿੱਚ ਪੰਜਾਬ ਦੇ ਵਿਦਿਆਰਥੀਆ ਨੇ ਪੰਜਾਬ ਦੀ ਯੂਨੀਵਰਸਿਟੀ ਬਚਾਉਣ ਲਈ ਸਾਨਤਮਈ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀਆਂ ਨਾਲ ਮਤਰੇਈ ਮਾਂ ਵਰਗਾ ਵਤੀਰਾ ਕੀਤਾ ਜਾ ਰਿਹਾ ਹੈ। ਸਾਡੀਆ ਭੈਣਾਂ-ਭਰਾਵਾਂ ਨਾਲ ਖਿੱਚ-ਧੁਹ ਕੀਤੀ ਅਤੇ ਪੁਲਿਸ ਮੁਲਾਜ਼ਮਾਂ ਨੇ ਕੁੜੀਆਂ ਨੂੰ ਖਿੱਚਿਆ ਏਡਜ਼ ਕਾਸਟੇਬਲ ਦੀ ਬਜਾਏ ਪੁਲਿਸ ਮੁਲਾਜ਼ਮਾਂ ਨੇ ਕੁੜੀਆਂ ਨੂੰ ਰੋਕਿਆ ਗਿਆ ਅਤੇ ਉਹਨਾਂ ਨੂੰ ਅਪਸ਼ਬਦ ਬੋਲੇ ਗਏ। ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਨੇ ਸਰਕਾਰ ਨੂੰ ਵੀ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜੇ ਵਿਦਿਆਰਥੀ ਜਥੇਬੰਦੀਆ ਦੀ ਗੱਲ ਵੱਲ ਧਿਆਨ ਨਾ ਦਿੱਤਾ ਤਾਂ ਪਿੰਡ-ਪਿੰਡ ਵਿੱਚ ਸਘੰਰਸ਼ ਦਾ ਬਿਗਲ ਵਜਾ ਕੇ ਪੰਜਾਬ ਸਰਕਾਰ ਵਿਰੁੱਧ ਵਿਦਿਆਰਥੀ ਜਥੇਬੰਦੀਆਂ ਨਾਲ ਸਘੰਰਸ਼ ਹੋਰ ਤਿੱਖਾ ਕੀਤਾ ਜਾਵੇਗਾ।

ABOUT THE AUTHOR

...view details