ਬਿਨ੍ਹਾਂ ਮਨਜ਼ੂਰੀ ਦੇ ਬਣ ਰਹੀ ਇਮਾਰਤ ਨੂੰ ਸੀਲ ਕਰਨ ਲਈ ਨਗਰ ਨਿਗਮ ਦੀ ਕਮਿਸ਼ਨਰ ਜੋਤੀ ਬਾਲਾ ਮੱਟੂ ਦਾ ਬਿਆਨ - ਮੇਨ ਬਜ਼ਾਰ ਵਿੱਚ ਦੁਸਹਿਰਾ ਗਰਾਉਂਡ ਦੇ ਸਾਹਮਣੇ
ਮੋਗਾ: ਮੇਨ ਬਜ਼ਾਰ ਵਿੱਚ ਦੁਸਹਿਰਾ ਗਰਾਉਂਡ ਦੇ ਸਾਹਮਣੇ ਬਣ ਰਹੀ ਇਮਾਰਤ ਦੀ ਦੂਸਰੀ ਮੰਜ਼ਿਲ ਅਤੇ ਬੇਸਮੈਂਟ ਜੋ ਬਿਨ੍ਹਾਂ ਮਨਜ਼ੂਰੀ ਤੇ ਬਣ ਰਹੀ ਸੀ। ਉਸ ਨੂੰ ਸੀਲ ਕਰਨ ਲਈ ਨਿਗਮ ਕਮਿਸ਼ਨਰ ਦੇ ਆਦੇਸ਼ਾਂ ਉਪਰ ਉਥੇ ਪਹੁੰਚੇ ਨਗਰ ਨਿਗਮ ਦੇ ਅਧਿਕਾਰੀਆਂ ਦੇ ਨਾਲ ਡਿਊਟੀ ਮੈਜਿਸਟਰੇਟ ਨਾਇਬ ਤਹਿਸੀਲਦਾਰ ਵਿਸ਼ਾਲ ਵਰਮਾ ਅਤੇ ਥਾਣਾ ਸਿਟੀ ਸਾਊਥ ਦੇ ਇੰਚਾਰਜ ਨੇ ਮੌਕੇ ਉੱਪਰ ਭਾਰੀ ਫੋਰਸ ਨਾਲ ਪਹੁੰਚੇ। ਬਿਲਡਿੰਗ ਮਾਲਕਾਂ ਨਾਲ ਗੱਲਬਾਤ ਕਰਨ ਉਪਰੰਤ ਜਾਣਕਾਰੀ ਦਿੰਦੇ ਹੋਏ ਨਾਇਬ ਤਹਿਸੀਲਦਾਰ ਵਿਸ਼ਾਲ। ਵਰਮਾ ਨੇ ਕਿਹਾ ਕਿ ਦੁਸਹਿਰਾ ਗਰਾਊਂਡ ਦੇ ਸਾਹਮਣੇ ਇਕ ਬਿਲਡਿੰਗ ਅਤੇ ਬੇਸਮੈਂਟ ਬਣ ਰਹੀ ਹੈ ਜੋ ਬਿਨ੍ਹਾਂ ਮਨਜ਼ੂਰੀ ਦੇ ਹੈ। ਇਸ ਨੂੰ ਸੀਲ ਕਰਨ ਲਈ ਨਗਰ ਨਿਗਮ ਦੀ ਕਮਿਸ਼ਨਰ ਜੋਤੀ ਬਾਲਾ ਮੱਟੂ ਦੇ ਹੁਕਮਾਂ ’ਤੇ ਮੌਕੇ 'ਤੇ ਪੁੱਜੇ ਅਤੇ ਕਿਹਾ ਕਿ ਦੁਕਾਨਦਾਰ ਵੱਲੋਂ ਸਾਨੂੰ ਕਿਹਾ ਗਿਆ ਕਿ ਸਾਡੇ ਕੋਲ ਸਾਰੇ ਪਰੂਫ ਹਨ ਅਤੇ ਅਸੀਂ ਉਨ੍ਹਾਂ ਨੂੰ ਜੇਕਰ 2 ਦਿਨ ਤੱਕ ਉਹ ਨਗਰ ਨਿਗਮ ਆ ਕੇ ਆਪਣੇ ਸਾਰੇ ਦਸਤਾਵੇਜ਼ ਨਹੀਂ ਦਿਖਾਉਂਦੇ ਤਾਂ ਦੋ ਦਿਨ੍ਹਾਂ ਬਾਅਦ ਉਨ੍ਹਾਂ ਦੀ ਦੁਕਾਨ ਨੂੰ ਸੀਲ ਕਰ ਦਿੱਤਾ ਜਾਵੇਗਾ।