ਪੰਜਾਬ

punjab

ETV Bharat / videos

ਗੁਆਂਢੀ ਸੂਬਿਆਂ ਨੂੰ ਕੁਦਰਤੀ ਪਾਣੀ ਮੁਫ਼ਤ 'ਚ ਦੇ ਰਹੀ ਸੂਬਾ ਸਰਕਾਰ: ਸਿਮਰਜੀਤ ਸਿੰਘ ਬੈਂਸ

By

Published : Nov 17, 2020, 9:08 PM IST

ਫ਼ਰੀਦਕੋਟ: ਪੰਜਾਬ ਦੇ ਦਰਿਆਈ ਪਾਣੀ ਦੀ ਗੁਆਂਢੀ ਸੂਬਿਆਂ ਤੋਂ ਕੀਮਤ ਵਸੂਲਣ ਦੇ ਮੁੱਦੇ ਨੂੰ ਲੈ ਕੇ ਲੋਕ ਇਨਸਾਫ਼ ਪਾਰਟੀ ਨੇ ਸ਼ੁਰੂ ਕੀਤੀ ਪੰਜਾਬ ਅਧਿਕਾਰ ਯਾਤਰਾ ਫ਼ਰੀਦਕੋਟ ਵਿੱਚ ਪਹੁੰਚੀ। ਇਸ ਸਬੰਧੀ ਜਾਣਕਾਰੀ ਦਿੰਦੀਆ ਸਿਮਰਜੀਤ ਸਿੰਘ ਬੈਂਸ ਨੇ ਕਿਹਾ ਕਿ ਪੰਜਾਬ ਦੇ ਦਰਿਆਈ ਪਾਣੀ ਦਾ ਵੱਡਾ ਹਿੱਸਾ ਮੁਫ਼ਤ ਵਿੱਚ ਸਰਕਾਰਾਂ ਵੱਲੋਂ ਗੁਆਂਢੀ ਸੂਬਿਆਂ ਨੂੰ ਦਿੱਤਾ ਜਾ ਰਿਹਾ ਹੈ। ਇਸ ਦੇ ਵਿਰੋਧ ਵਿੱਚ ਅਤੇ ਇਸ ਪਾਣੀ ਦੀ ਕੀਮਤ ਗੁਆਂਢੀ ਸੂਬਿਆਂ ਵਸੂਲਣ ਲਈ ਉਨ੍ਹਾਂ ਵੱਲੋਂ ਪੰਜਾਬ ਅਧਿਕਾਰ ਯਾਤਰਾ ਪੰਜਾਬ ਭਰ ਅੰਦਰ ਸ਼ੁਰੂ ਕੀਤੀ ਗਈ ਹੈ। ਪੰਜਾਬ ਦੇ ਲੋਕਾਂ ਨੂੰ ਪੰਜਾਬ ਦੇ ਪਾਣੀਆਂ ਦੇ ਅਧਿਕਾਰਤ ਇਨ੍ਹਾਂ ਪਾਣੀਆਂ ਰਾਹੀਂ ਗੁਆਂਢੀ ਸੂਬਿਆਂ ਵੱਲੋਂ ਕੀਤੀ ਜਾ ਰਹੀ ਲੁੱਟ ਬਾਰੇ ਜਾਗਰੂਕ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ 1 ਪਾਸੇ ਤਾਂ ਸਰਕਾਰ ਪੰਜਾਬ ਦਾ ਦਰਿਆਈ ਪਾਣੀ ਮੁਫਤ ਵਿੱਚ ਗੁਆਂਢੀ ਸੂਬਿਆਂ ਨੂੰ ਲੁਟਾ ਰਹੀ ਹੈ ਅਤੇ ਦੂਸਰੇ ਪਾਸੇ ਪੰਜਾਬ ਦੇ ਲੋਕਾਂ ਤੋਂ ਜ਼ਮੀਨ ਹੇਠਲਾ ਪਾਣੀ ਵਰਤਣ ਦੀ ਵੀ ਪੈਸੇ ਵਸੂਲਣ ਦੀ ਤਿਆਰੀ ਕਰ ਰਹੀ ਹੈ, ਜੋ ਲੁਧਿਆਣਾ ਵਿੱਚ ਸ਼ੁਰੂ ਵੀ ਕਰ ਦਿੱਤਾ ਗਿਆ ਹੈ।

ABOUT THE AUTHOR

...view details