ਤਨਖਾਹ ਨਾ ਮਿਲਣ ਦੇ ਚੱਲਦੇ ਸਟਾਫ਼ ਨੇ ਲਗਾਇਆ ਸਿਵਲ ਸਰਜਨ ਦਫ਼ਤਰ ਨੂੰ ਤਾਲਾ - ਜਲੰਧਰ ਪ੍ਰਦਰਸ਼ਨ
ਜਲੰਧਰ: ਪਿਛਲੇ ਕਈ ਦਿਨਾਂ ਤੋਂ ਹੜਤਾਲ 'ਤੇ ਬੈਠੇ ਸਿਵਲ ਸਰਜਨ ਦਫ਼ਤਰ ਦੇ ਸਟਾਫ ਮੈਂਬਰਾਂ ਨੇ ਦਫ਼ਤਰ ਦੇ ਬਾਹਰ ਤਾਲਾ ਲਗਾ ਦਿੱਤਾ। ਸਿਵਲ ਸਰਜਨ ਦਾ ਇਹ ਸਟਾਫ਼ ਆਪਣੀਆਂ ਤਨਖਾਹਾਂ ਨਾ ਮਿਲਣ ਕਰਕੇ ਪਿਛਲੇ ਕਈ ਦਿਨਾਂ ਤੋਂ ਸਰਕਾਰ ਦੇ ਖ਼ਿਲਾਫ਼ ਪ੍ਰਦਰਸ਼ਨ ਕਰ ਰਿਹਾ ਹੈ।