ਸੁਰਖੀਆਂ ਵਿਚ ਸਿਵਲ ਹਸਪਤਾਲ, ਮਰੀਜ਼ ਹੋ ਰਹੇ ਖੱਜਲ ਤਾਂ ਸਟਾਫ ਕਰ ਰਿਹੈ ਪੀਜ਼ਾ ਪਾਰਟੀ - ਹਸਪਤਾਲ ਵਿਚ ਪੀਜ਼ਾ ਪਾਰਟੀ
ਲੁਧਿਆਣਾ ਦਾ ਸਿਵਲ ਹਸਪਤਾਲ ਹਮੇਸ਼ਾ ਹੀ ਸਟਾਫ ਮੈਂਬਰ ਦੇ ਕੰਮਾਂ ਕਾਰਨ ਇਕ ਵਾਰ ਫਿਰ ਸੁਰਖੀਆਂ ਵਿੱਚ ਰਿਹਾ ਹੈ। ਇਸ ਵਾਰ ਸਿਵਲ ਹਸਪਤਾਲ ਦੇ ਸੁਰਖੀਆਂ ਵਿੱਚ ਆਉਣ ਦਾ ਕਾਰਨ ਇੱਕ ਪੀਜ਼ਾ ਪਾਰਟੀ ਹੈ। ਜਿਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਜਿਸ ਵਿਚ ਸਾਫ ਦਿਖਾਈ ਦੇ ਰਿਹਾ ਹੈ ਕਿ ਲੋਕ ਦਵਾਈਆਂ ਲਈ ਲਾਈਨਾਂ ਵਿੱਚ ਲੱਗੇ ਹੋਏ ਹਨ ਪਰ ਉੱਥੇ ਕੰਮ ਕਰਨ ਵਾਲੇ ਕਰਮਚਾਰੀ ਖਿੜਕੀਆਂ ਬੰਦ ਕਰਕੇ ਅੰਦਰ ਪੀਜ਼ਾ ਪਾਰਟੀ ਕਰਦੇ ਹੋਏ ਦਿਖ ਰਹੇ ਹਨ। ਇਹ ਮਾਮਲਾ ਧਿਆਨ ਵਿੱਚ ਆਉਣ ਤੋਂ ਬਾਅਦ ਸਿਵਲ ਸਰਜਨ ਵੱਲੋਂ ਕਾਰਵਾਈ ਦੀ ਗੱਲ ਕਹੀ ਜਾ ਰਹੀ ਹੈ। ਜਿਸ ਬਾਬਤ ਐੱਸ ਐੱਮ ਓ ਸਿਵਲ ਹਸਪਤਾਲ ਕੋਲੋਂ ਰਿਪੋਰਟ ਮੰਗੀ ਗਈ ਹੈ।