ਫਤਿਹਗੜ੍ਹ ਸਾਹਿਬ ਦੇ SSP ਨੇ ਕਿਸਾਨਾਂ ਨੂੰ ਕੀਤੀ ਚਾਹ ਪਾਰਟੀ - SSP of Fatehgarh Sahib
ਸ੍ਰੀ ਫਤਿਹਗੜ੍ਹ ਸਾਹਿਬ: ਦਿੱਲੀ ਵਿਖੇ ਕਿਸਾਨ ਅੰਦੋਲਨ ਦੀ ਜਿੱਤ (Victory of peasant movement) ਮਗਰੋਂ ਜਿੱਥੇ ਦੇਸ਼ ਭਰ ਵਿਚ ਜਸ਼ਨ ਮਨਾਇਆ ਜਾ ਰਿਹਾ ਹੈ। ਉਥੇ ਹੀ ਫ਼ਤਿਹਗੜ੍ਹ ਸਾਹਿਬ ਵਿਖੇ ਐਸਐਸਪੀ ਸੰਦੀਪ ਗੋਇਲ ਨੇ ਕਿਸਾਨਾਂ ਦੀ ਜਿੱਤ (victory of the farmers) ਦੀ ਖੁਸ਼ੀ ਵਿਚ ਪੁਲਿਸ ਲਾਈਨ ਵਿਚ ਜਸ਼ਨ ਮਨਾਇਆ। ਢੋਲ ਦੀ ਥਾਪ ਉਪਰ ਭੰਗੜੇ ਪਾਏ ਗਏ। ਐਸਐਸਪੀ ਨੇ ਕਿਸਾਨਾਂ ਦੀ ਤਾਰੀਫ਼ ਵੀ ਕੀਤੀ। ਐਸਐਸਪੀ ਸੰਦੀਪ ਗੋਇਲ ਨੇ ਕਿਸਾਨਾਂ ਲਈ ਚਾਹ ਪਾਰਟੀ ਰੱਖੀ। ਕਿਸਾਨਾਂ ਨੇ ਕਿਹਾ ਕਿ ਇਹ ਸਾਰਿਆਂ ਦੀ ਜਿੱਤ ਹੋਈ ਹੈ। ਐਸਐਸਪੀ ਨੇ ਜੋ ਇਹ ਉਪਰਾਲਾ ਕਿਸਾਨਾਂ ਲਈ ਕੀਤਾ ਉਹ ਸ਼ਲਾਘਾਯੋਗ ਹੈ।