ਖੇਡ ਮੰਤਰੀ ਨੇ ਓਲੰਪਿਕਸ ਦੀ Live Streaming ਲਈ LED ਸਕਰੀਨ ਦਾ ਕੀਤਾ ਉਦਘਾਟਨ - ਰਾਣਾ ਗੁਰਮੀਤ ਸਿੰਘ ਸੋਢੀ
ਮੁਹਾਲੀ:ਪੰਜਾਬ ਦੇ ਖੇਡ ਮੰਤਰੀ (Sports Minister) ਰਾਣਾ ਗੁਰਮੀਤ ਸਿੰਘ ਸੋਢੀ ਨੇ ਮੁਹਾਲੇ ਦੇ ਸੈਕਟਰ 78 ਦੇ ਸਟੇਡੀਅਮ (Stadium) ਵਿਚ ਚੱਲ ਰਹੇ ਓਲੰਪਿਕਸ ਦੀ ਲਾਈਵ ਸਟ੍ਰੀਮਿੰਗ ਲਈ ਐਲਈਡੀ ਸਕਰੀਨ ਦਾ ਉਦਘਾਟਨ ਕੀਤਾ ਹੈ।ਇਸ ਮੌਕੇ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਦਾ ਕਹਿਣਾ ਹੈ ਕਿ ਸਾਨੂੰ ਵਿਸ਼ਵਾਸ ਹੈ ਕਿ ਸਾਡੇ ਖਿਡਾਰੀ ਓਲੰਪਿਕ ਵਿਚ ਮੈਡਲ ਜਿੱਤ ਕੇ ਆਉਣਗੇ।ਖੇਡ ਮੰਤਰੀ ਨੇ ਦੱਸਿਆ ਸੈਕਟਰ 78 ਸਪੋਰਟਸ ਕੰਪਲੈਕਸ ਵਿਕੇ ਸੈਲਫੀ ਪੁਆਇੰਟ ਸਥਾਪਿਤ ਕੀਤਾ ਜਾ ਰਹੀ ਹੈ।ਉਨ੍ਹਾਂ ਨੇ ਕਿਹਾ ਓਲੰਪਿਕ ਵਿਚ ਸੋਨੇ ਦਾ ਤਗਮਾ ਜਿੱਤਣ ਵਾਲੇ ਨੂੰ 2 ਕਰੋੜ 25 ਲੱਖ ਰੁਪਏ, ਚਾਂਦੀ ਤਗਮਾ ਜੇਤੂ 1.5 ਕਰੋੜ ਅਤੇ ਕਾਂਸੀ ਤਗਮਾ ਜਿੱਤਣ ਵਾਲੇ ਨੂੰ 1 ਕਰੋੜ ਰੁਪਏ ਦਿੱਤਾ ਜਾਵੇ ਅਤੇ ਸਰਕਾਰੀ ਨੌਕਰੀ ਦਿੱਤੀ ਜਾਵੇਗੀ।