ਨਵਾਂ ਪਾਕਿਸਤਾਨ ਬਣਾਉਣ ਵਾਲੇ ਡਾਇਲਾਗ 'ਤੇ ਗੈਵੀ ਨੇ ਦਿੱਤੀ ਸਫ਼ਾਈ - gavie chahal
ਚੰਡੀਗੜ੍ਹ: 'ਟਾਈਗਰ ਜ਼ਿੰਦਾ ਹੈ', ‘ਯਾਰਾਂ ਨਾਲ ਬਹਾਰਾਂ’ ਅਤੇ ‘ਪਿੰਕੀ ਮੋਗੇ ਵਾਲੀ ਵਰਗੀਆਂ ਚਰਚਿਤ ਪੰਜਾਬੀ ਫ਼ਿਲਮਾਂ ਰਾਹੀਂ ਵੱਡੇ ਪਰਦੇ ਦਾ ਸ਼ਿੰਗਾਰ ਬਣੇ ਗੈਵੀ ਚਾਹਲ ਨੇ ਈਟੀਵੀ ਭਾਰਤ ਨਾਲ ਖ਼ਾਸ ਗੱਲ ਬਾਤ ਕੀਤੀ। ਇਸ ਮੌਕੇ ਉਨ੍ਹਾਂ ਆਪਣੀ ਆਉਣ ਵਾਲੀ ਫ਼ਿਲਮ 'ਯੇ ਹੈ ਇੰਡੀਆ' ਨੂੰ ਲੈ ਕੇ ਚੱਲ ਰਹੇ ਵਿਵਾਦਾਂ ਬਾਰੇ ਸਪਸ਼ਟੀਕਰਨ ਦਿੱਤਾ ਅਤੇ ਆਪਣੇ ਆਉਣ ਵਾਲੇ ਪ੍ਰਾਜੈਕਟਸ ਦੀ ਜਾਣਕਾਰੀ ਦਿੱਤੀ।