ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ ਵਿੱਚ 60 ਬੈੱਡਾਂ ਦਾ ਸਪੈਸ਼ਲ ਕੋਵਿਡ ਸੈਂਟਰ (Special Covid Center) ਤਿਆਰ - Medical Superintendent Kavardeep Singh
ਅੰਮ੍ਰਿਤਸਰ: ਸਿਹਤ ਵਿਭਾਗ ਵੱਲੋਂ ਸਤਰਕਤਾ ਦਿਖਾਂਦਿਆਂ ਗੁਰੂ ਨਾਨਕ ਦੇਵ ਹਸਪਤਾਲ ਦੇ ਬੇਬੇ ਨਾਨਕੀ ਦੀ ਵਾਰਡ ਵਿਖੇ 60 ਬੈੱਡਾਂ ਦਾ ਸਪੈਸ਼ਲ ਕੋਵਿਡ ਸੈਂਟਰ (Special Covid Center) ਤਿਆਰ ਕੀਤਾ ਗਿਆ ਹੈ। ਜਿਸ ਵਿੱਚ ਬੱਚਿਆਂ ਲਈ ਹਰ ਸੰਭਵ ਮੈਡੀਕਲ ਸੁਵਿਧਾ ਉਪਲਬਧ ਕਾਰਵਾਈ ਗਈ ਹੈ। ਇਸ ਸੰਬੰਧੀ ਗੱਲਬਾਤ ਕਰਦਿਆਂ, ਗੁਰੂ ਨਾਨਕ ਦੇਵ ਹਸਪਤਾਲ ਦੇ ਮੈਡੀਕਲ ਸੁਪ੍ਰੀਡੈਂਟ ਕਵਰਦੀਪ ਸਿੰਘ ਨੇ ਦੱਸਿਆ, ਕਿ ਤੀਸਰੀ ਵੈਵ ਨਾਲ ਨਿਪਟਣ ਲਈ ਬੱਚਿਆਂ ਲਈ ਕੋਵਿਡ ਵਾਰਡਾਂ ਤਿਆਰ ਕਰ ਲਈਆਂ ਗਈਆਂ ਹਨ। ਅਤੇ ਇਨ੍ਹਾਂ ਵਾਰਡਾਂ ਵਿੱਚ ਬੱਚਿਆਂ ਦੇ ਮਾਤਾ ਪਿਤਾ ਦੇ ਰਹਿਣ ਦਾ ਇੰਤਜ਼ਾਮ ਵੀ ਕੀਤੇ ਗਏ ਹਨ। ਸਹਿਤ ਵਿਭਾਗ ਇਸ ਨੂੰ ਲੈਕੇ ਪੁਰੀ ਤਰ੍ਹਾਂ ਸਤਰਕ ਹੈ। ਬੱਚੇ ਜੋ ਕਿ ਗ੍ਰੋਥ ਏਜ ਵਿੱਚ ਹੁੰਦੇ ਹਨ, ਉਹ ਹਰ ਇੱਕ ਚੀਜ਼ ਨੂੰ ਬੜੀ ਜਲਦੀ ਰਿਕਵਰ ਕਰਦੇ ਹਨ। ਅਤੇ ਸਟਰੋਂਗ ਇਮੂਨਟੀ ਦੇ ਚੱਲਦਿਆਂ ਉਨ੍ਹਾਂ ਨੂੰ ਜ਼ਿਆਦਾ ਮੁਸ਼ਕਲਾਂ ਦਾ ਸਾਹਮਣਾ ਨਹੀਂ ਕਰਨਾ ਪੈਂਦਾ।