ਨਸ਼ੇ ਦੀ ਪੂਰਤੀ ਲਈ ਪੈਸੇ ਨਾ ਮਿਲਣ ‘ਤੇ ਪੁੱਤਰ ਨੇ ਕੀਤਾ ਪਿਤਾ ਦਾ ਕਤਲ
ਅੰਮ੍ਰਿਤਸਰ: ਅੱਜ-ਕੱਲ੍ਹ ਖ਼ੂਨ ਦੇ ਰਿਸ਼ਤੇ ਇੰਨੇ ਸਫੈਦ ਹੋ ਗਏ ਹਨ, ਕਿ ਭਰਾ-ਭਰਾ ਨੂੰ ਅਤੇ ਪੁੱਤ-ਪਿਓ ਨੂੰ ਮਾਰਨ ਲੱਗਿਆਂ ਇੱਕ ਮਿੰਟ ਵੀ ਨਹੀਂ ਸੋਚਦੇ। ਇਸੇ ਤਰ੍ਹਾਂ ਦਾ ਮਾਮਲਾ ਸਾਹਮਣੇ ਆਇਆ ਹੈ ਅੰਮ੍ਰਿਤਸਰ ਦੇ ਜੰਡਿਆਲਾ ਗੁਰੂ ਇਲਾਕੇ (Jandiala Guru area of Amritsar) ਤੋਂ, ਜਿੱਥੇ ਇੱਕ ਕਲਯੁਗੀ ਪੁੱਤਰ ਨੇ ਆਪਣੇ ਪਿਉ ਨੂੰ ਇਸ ਲਈ ਮੌਤ ਦੇ ਘਾਟ ਉਤਾਰ ਦਿੱਤਾ ਕਿ ਉਸ ਦਾ ਪਿਓ ਉਸ ਨੂੰ ਨਸ਼ਾ ਪੂਰਤੀ ਲਈ ਪੈਸੇ ਨਹੀਂ ਸੀ ਦਿੰਦਾ। ਮੁਲਜ਼ਮ ਨੇ ਆਪਣੇ ਪਿਤਾ ਦਾ ਕਤਲ (Father's murder) ਕਰਕੇ ਉਸ ਦੀ ਲਾਸ਼ ਨੂੰ ਸੜਕ ‘ਤੇ ਲਾਵਾਰਿਸ ਰੱਖ ਦਿੱਤਾ ਸੀ। ਜਿਸ ਤੋਂ ਬਾਅਦ ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈਕੇ ਜਾਂਚ ਸ਼ੁਰੂ ਕੀਤੀ ਤਾਂ ਮ੍ਰਿਤਕ ਦਾ ਪੁੱਤਰ ਹੀ ਉਸ ਦਾ ਕਾਤਲ ਨਿਕਲਿਆ।